ਲੁਧਿਆਣਾ: ਇੱਥੇ ਖਾਲਸਾ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਤਕਨਾਲੋਜੀ ਫਾਰ ਵਿਮੈਨ ਵਿਖੇ ਟੇਲੈਂਟ ਹੰਟ-2022 ਪ੍ਰੋਗਰਾਮ ਤਹਿਤ ਰੰਗੋਲੀ, ਮਹਿੰਦੀ, ਨੇਲ ਆਰਟ, ਗਮਲੇ ਸਜਾਉਣ, ਫੁੱਲ ਬਣਾਉਣ ਆਦਿ ਦੇ ਮੁਕਾਬਲੇ ਕਰਵਾਏ ਗਏ। ਰੰਗੋਲੀ ਮੁਕਾਬਲੇ ’ਚ ਖੁਸ਼ੀ ਧਾਮਾ ਨੇ ਪਹਿਲਾ, ਸਿਮਰਨਪ੍ਰੀਤ ਅਤੇ ਦਿਕਸ਼ਾ ਦੀ ਜੋੜੀ ਨੇ ਦੂਜਾ ਜਦਕਿ ਯੋਗਿਤਾ ਨੇ ਤੀਜਾ ਸਥਾਨ ਹਾਸਲ ਕੀਤਾ। ਮਹਿੰਦੀ ’ਚ ਈਸ਼ਾ ਸੋਰੇਂਗ ਪਹਿਲੇ, ਅਨਮੋਲ ਕੌਰ ਦੂਜੇ ਜਦਕਿ ਕਸ਼ਿਸ਼ ਤੇ ਤਾਨੀਆ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੀਆਂ। ਨੇਲ ਆਰਟ ਮੁਕਾਬਲੇ ਵਿੱਚ ਅਨਮੋਲ ਨੇ ਪਹਿਲਾ, ਨਮਰਤਾ ਤੇ ਰਮਨੀਤ ਦੀ ਜੋੜੀ ਨੇ ਦੂਜਾ ਜਦਕਿ ਕਨਿਸ਼ਕਾ ਤੇ ਆਂਚਲ ਦੀ ਜੋੜੀ ਨੂੰ ਤੀਜਾ ਸਥਾਨ ਮਿਲਿਆ। ਕਾਲਜ ਦੀ ਡਾਇਰੈਕਟਰ ਡਾ. ਹਰਪ੍ਰੀਤ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। -ਖੇਤਰੀ ਪ੍ਰਤੀਨਿਧ