ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 18 ਨਵੰਬਰ
ਹਰਗੋਬਿੰਦ ਸਾਹਿਬ ਦੰਗਲ ਕਮੇਟੀ ਬੁੱਲੇਵਾਲ ਵੱਲੋਂ 9ਵਾਂ ਸਾਲਾਨਾ ਦੰਗਲ ਮੇਲਾ ਕਰਵਾਇਆ ਗਿਆ ਜਿਸ ਵਿਚ 80 ਤੋਂ ਵੱਧ ਪਹਿਲਵਾਨਾਂ ਨੇ ਹਿੱਸਾ ਲਿਆ।
ਸਰਪੰਚ ਮਨਪ੍ਰੀਤ ਸਿੰਘ ਅਤੇ ਹਰਵਿੰਦਰ ਸਿੰਘ ਬੁੱਲੇਵਾਲ ਨੇ ਦੱਸਿਆ ਕਿ ਇਸ ਸਾਲ ਵੀ ਨਗਰ ਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਦੰਗਲ ਮੇਲਾ ਕਰਵਾਇਆ ਗਿਆ ਜਿਸ ਵਿੱਚ ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਤੇ ਗੌਰਵ ਜੱਖੇਵਾਲ ਵਿਚਕਾਰ ਹੋਈ। ਇਸ ਮੌਕੇ ਤਾਲਿਬ ਬਾਬਾ ਫਲਾਹੀ ਜੇਤੂ ਰਿਹਾ। ਦੂਜੇ ਨੰਬਰ ਦੀ ਝੰਡੀ ਦੀ ਕੁਸ਼ਤੀ ’ਚ ਪਰਵਿੰਦਰ ਨੇ ਲੱਕੀ ਗਰਚਾ ਨੂੰ ਹਰਾਇਆ। ਜੇਤੂ ਪਹਿਲਵਾਨਾਂ ਨੂੰ ਨਕਦ ਇਨਾਮਾਂ ਤੋਂ ਇਲਾਵਾ ਸੋਨੇ ਦੀਆਂ ਅੰਗੂਠੀਆਂ ਪਾ ਕੇ ਸਨਮਾਨਿਆ ਗਿਆ। ਦੰਗਲ ਦਾ ਅੱਖੀਂ ਡਿੱਠਾ ਹਾਲ ਮਨਜੀਤ ਸਿੰਘ ਕੰਗ ਰਾਹੋਂ, ਨਾਜ਼ਰ ਖੇੜੀ ਅਤੇ ਹੀਰਾ ਖੇੜੀ ਨੇ ਸੁਣਾਇਆ। ਇਸ ਮੌਕੇ ਪ੍ਰਧਾਨ ਜਸਵੰਤ ਸਿੰਘ, ਦਿਆਲ ਸਿੰਘ, ਹਰਵਿੰਦਰ ਸਿੰਘ, ਕ੍ਰਿਸ਼ਨ ਸਿੰਘ, ਗੁਰਮੁਖ ਸਿੰਘ, ਸਰਬਜੀਤ ਸਿੰਘ, ਅਵਤਾਰ ਸਿੰਘ ਤਾਰੀ, ਹਰਬੰਸ ਸਿੰਘ, ਹਰਜੀਤ ਸਿੰਘ, ਖਜਾਨਚੀ ਪਰਮਿੰਦਰ ਸਿੰਘ, ਸਰਪੰਚ ਅਮਰੀਕ ਸਿੰਘ ਟਾਂਡਾ, ਸਰਪੰਚ ਜਸਪਾਲ ਸਿੰਘ, ਪ੍ਰਧਾਨ ਮੋਹਣ ਸਿੰਘ ਝੱਜ, ਨਿਰਮਲ ਸਿੰਘ ਰਹੀਮਾਬਾਦ ਖੁਰਦ, ਗੁਰਪ੍ਰੀਤ ਸਿੰਘ ਲਾਲੀ ਸਰਪੰਚ ਸਮਸ਼ਪੁਰ, ਗੁਰਵਿੰਦਰ ਸਿੰਘ ਬੱਬੂ ਸਰਪੰਚ ਛੌੜੀਆਂ ਬੇਟ, ਅਵਤਾਰ ਸਿੰਘ ਉਧੋਵਾਲ ਕਲਾਂ, ਬਲਵਿੰਦਰ ਸਿੰਘ, ਜਸਵੀਰ ਸਿੰਘ, ਹਰਜੀਤ ਸਿੰਘ, ਬੰਤ ਸਿੰਘ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਿੰਦਰ ਸਿੰਘ, ਪਰਮਜੀਤ ਸਿੰਘ ਪੰਮਾ, ਗੁਰਦੀਪ ਸਿੰਘ ਆਦਿ ਵੀ ਮੌਜੂਦ ਸਨ। ਮੇਲੇ ਦੇ ਅਖੀਰ ਵਿਚ ਹਰਵਿੰਦਰ ਸਿੰਘ ਬੁੱਲੇਵਾਲ ਤੇ ਸਰਪੰਚ ਮਨਪ੍ਰੀਤ ਸਿੰਘ ਨੇ ਪਹਿਲਵਾਨਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ।