ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 23 ਸਤੰਬਰ
ਭਾਰਤੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਆਖੇ ਜਾਂਦੇ ਤੇ ਤੇਜ਼ੀ ਨਾਲ ਵਧ ਰਹੇ ਐੱਮਐੱਸਐੱਮਈ ਸੈਕਟਰ ਨੂੰ ਮਜ਼ਬੂਤ ਬਣਾਉਣ ਲਈ ਟੈਲੀ ਸੋਲਿਊਸ਼ਨਜ਼ ਵੱਲੋਂ ਆਲ ਨਿਊ ਟੈਲੀ ਪ੍ਰਾਈਮ 5.0 ਦੀ ਗਲੋਬਲ ਲਾਂਚਿੰਗ ਕੀਤੀ ਗਈ ਹੈ। ਟੈਲੀ ਸੋਲਿਊਸ਼ਨਜ਼ ਦੇ ਜਨਰਲ ਮੈਨੇਜਰ ਨੌਰਥ ਬਾਲਾਜੀ ਐੱਸ ਨੇ ਦੱਸਿਆ ਕਿ ਇਹ ਨਵੀਂ ਰਿਲੀਜ਼ ਭਾਰਤੀ ਕਾਰੋਬਾਰੀਆਂ ਲਈ ਜੀਐੱਸਟੀ ਫਾਈਲਿੰਗ ਨੂੰ ਆਸਾਨ ਅਤੇ ਪ੍ਰੇਸ਼ਾਨੀ ਮੁਕਤ ਬਣਾਉਣ ਲਈ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਨਵੀਨਤਮ ਲਾਂਚ ਨਾਲ ਸਾਡਾ ਧਿਆਨ ਐੱਮਐੱਸਐੱਮਈ ਦੀ ਅੰਤ ਤੋਂ ਅੰਤ ਤੱਕ ਜੀਐੱਸਟੀ ਫਾਈਲਿੰਗ ਯਾਤਰਾ ਨੂੰ ਮਜ਼ਬੂਤ ਕਰਨ ’ਤੇ ਹੈ, ਜਿਸ ਨਾਲ ਉਹ ਆਪਣਾ 60-70 ਫ਼ੀਸਦੀ ਸਮਾਂ ਬਚਾ ਸਕਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਲਗਭਗ 1.6 ਲੱਖ ਐਮਐਸਐਮਈ ਇਕਾਈਆਂ ਦੀ ਮਜ਼ਬੂਤ ਨੀਂਹ ਹੈ, ਜਿਸਦੀ ਰਾਜ ਦੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਹੈ ਅਤੇ 29 ਲੱਖ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕੀਤਾ ਜਾਂਦਾ ਹੈ। ਰਾਜ ਦਾ ਸਭ ਤੋਂ ਵੱਡਾ ਅਤੇ ਵੱਧ ਆਬਾਦੀ ਵਾਲਾ ਸ਼ਹਿਰ ਲੁਧਿਆਣਾ ਉੱਤਰੀ ਭਾਰਤ ਵਿੱਚ ਸਾਈਕਲ, ਟੈਕਸਟਾਈਲ ਅਤੇ ਹੌਜ਼ਰੀ ਨਿਰਮਾਣ ਲਈ ਇੱਕ ਪ੍ਰਮੁੱਖ ਉਦਯੋਗਿਕ ਕੇਂਦਰ ਵਜੋਂ ਉਭਰਿਆ ਹੈ ਜੋ ਕਿ 1,71,047 ਕਰੋੜ ਰੁਪਏ ਦੇ ਆਊਟਪੁੱਟ ਮੁੱਲ ਵਿੱਚ ਯੋਗਦਾਨ ਪਾਉਂਦੇ ਹਨ।