ਲੁਧਿਆਣਾ: ਅੱਗ ਲੱਗਣ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਐੱਮਬੀਡੀ ਮਾਲ ’ਚ ਅੱਜ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਲੋਕਾਂ ਨੂੰ ਜਾਗਰੂਕ ਕੀਤਾ। ਇਸ ਦੌਰਾਨ ਅੱਗ ਲੱਗਣ ਦੀ ਸੰਭਾਵਿਤ ਘਟਨਾ ਨਾਲ ਨਜਿੱਠਣ ਲਈ ਮੌਕ ਡਰਿੱਲ ਕੀਤੀ ਗਈ ਤੇ ਲੋਕਾਂ ਨੂੰ ਸੁਰੱਖਿਆ ਉਪਕਰਨਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਡਰਿੱਲ ਦਾ ਮੁੱਖ ਉਦੇਸ਼ ਮੁਲਾਜ਼ਮਾਂ ਦੀਆਂ ਤਿਆਰੀਆਂ ਦਾ ਨਿਰੀਖਣ ਕਰਨਾ ਸੀ। ਐੱਮਬੀਡੀ ਮਾਲ ਦੇ ਐਸੋਸੀਏਟ ਵਾਈਸ ਚੇਅਰਮੈਨ ਪ੍ਰਭਜੋਤ ਖਹਿਰਾ ਨੇ ਕਿਹਾ ਕਿ ਫਾਇਰ ਅਧਿਕਾਰੀਆਂ ਨੇ ਅੱਜ ਢੁਕਵੀ ਜਾਣਕਾਰੀ ਦਿੱਤੀ ਹੈ। -ਟਨਸ