ਪੱਤਰ ਪ੍ਰੇਰਕ
ਮਾਛੀਵਾੜਾ, 10 ਸਤੰਬਰ
ਇਥੋਂ ਦੇ ਨਗਰ ਕੌਂਸਲ ਵਲੋਂ ਕਮਿਊਨਿਟੀ ਮੈਡੀਸਿਨ ਅਤੇ ਸਕੂਲ ਆਫ਼ ਪਬਲਿਕ ਹੈਲਥ ਪੀ.ਜੀ.ਆਈ.ਐਮ.ਈ.ਆਰ. ਚੰਡੀਗੜ੍ਹ ਦੇ ਸਹਿਯੋਗ ਨਾਲ ਰੇਹੜੀ-ਫੜ੍ਹੀ ਵਾਲਿਆਂ ਦੀ ਸਮਰੱਥਾ ਨਿਰਮਾਣ ਅਤੇ ਸਿਖਲਾਈ ਵਰਕਸ਼ਾਪ ਲਾਈ ਗਈ ਜਿਸ ਦਾ ਉਦਘਾਟਨ ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ ਅਤੇ ਕਾਰਜ ਸਾਧਕ ਅਫ਼ਸਰ ਪੁਸ਼ਪਿੰਦਰ ਕੁਮਾਰ ਵਲੋਂ ਕੀਤਾ ਗਿਆ। ਕਾਰਜ ਸਾਧਕ ਅਫ਼ਸਰ ਪੁਸ਼ਪਿੰਦਰ ਕੁਮਾਰ ਨੇ ਦੱਸਿਆ ਕਿ ਰੇਹੜੀ ਫੜ੍ਹੀ ਵਾਲੇ ਸ਼ਹਿਰ ਵਾਸੀਆਂ ਨੂੰ ਕਿਫ਼ਾਇਤੀ ਰੇਟਾਂ ’ਤੇ ਵਸਤੂਆਂ ਸਪਲਾਈ ਕਰਦੇ ਹਨ ਜਿਨ੍ਹਾਂ ਨੂੰ ਸਿਖਲਾਈ ਦੇ ਕੇ ਨਗਰ ਕੌਂਸਲ ਵਲੋਂ ਲੋਕਾਂ ਨੂੰ ਸਾਫ਼ ਸੁਥਰਾ ਭੋਜਨ ਤੇ ਸਵੱਛ ਵਾਤਾਵਰਣ ਦੇਣ ਦਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਨਾਲ ਇਕਰਾਰਨਾਮੇ ਤੋਂ ਬਾਅਦ ਪੀ.ਜੀ.ਆਈ. ਚੰਡੀਗੜ੍ਹ ਸੂਬੇ ਦੇ ਇੱਕ ਲੱਖ ਤੋਂ ਵੱਧ ਰੇਹੜੀ ਫੜ੍ਹੀ ਵਾਲਿਆਂ ਨੂੰ ਸਿਖਲਾਈ ਦੇਵੇਗੀ। ਡਾ. ਅਭਿਨਵ ਨੇ ਦੱਸਿਆ ਕਿ ਵਰਕਸ਼ਾਪ ਦਾ ਉਦੇਸ਼ ਸਟਰੀਟ ਵੈਂਡਰਜ਼ ਨੂੰ ਉਨ੍ਹਾਂ ਦੇ ਅਧਿਕਾਰਾਂ, ਜ਼ਿੰਮੇਵਾਰੀਆਂ, ਖਾਸ ਨੀਤੀ, ਕਾਨੂੰਨਾਂ, ਭੋਜਨ ਸੁਰੱਖਿਆ ਵਰਗੇ ਪਹਿਲੂਆਂ ਆਧਾਰਿਤ ਕਰਨਾ ਹੈ। ਉਨ੍ਹਾਂ ਕਰੋਨਾ ਦੌਰਾਨ ਭੋਜਨ ਖਰੀਦਣ ਤੇ ਆਰਡਰ ਦੇਣ, ਭੋਜਨ ਤਿਆਰ ਕਰਨ ਬਾਰੇ ਦੱਸਿਆ। ਇਸ ਮੌਕੇ ਕੌਂਸਲਰ ਗੁਰਨਾਮ ਸਿੰਘ ਖਾਲਸਾ, ਇੰਸਪੈਕਟਰ ਜਸਪਾਲ ਸਿੰਘ, ਸਤਨਾਮ ਸਿੰਘ ਵੀ ਮੌਜੂਦ ਸਨ।
ਕੈਪਸ਼ਨ: ਰੇਹੜੀ-ਫੜ੍ਹੀ ਵਾਲਿਆਂ ਨੂੰ ਸਿਖਲਾਈ ਸਰਟੀਫਿਕੇਟ ਦਿੰਦੇ ਹੋਏ ਪ੍ਰਧਾਨ ਕੁੰਦਰਾ।-ਫੋਟੋ:- ਟੱਕਰ