ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਫਰਵਰੀ
ਜ਼ਿਲ੍ਹੇ ਵਿੱਚ ਵੋਟਾਂ ਦੀ ਫ਼ੀਸਦੀ ਭਾਵੇਂ ਪਿਛਲੀਆਂ ਵਿਧਾਨ ਸਭਾ ਚੋਣਾਂ 2017 ਨਾਲੋਂ ਘੱਟ ਰਹੀ, ਇਸ ਦੇ ਬਾਵਜੂਦ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਖਾਸਾ ਜੋਸ਼ ਦੇਖਣ ਨੂੰ ਮਿਲਿਆ। ਲੁਧਿਆਣਾ ਦੇ ਬਜ਼ੁਰਗਾਂ ਵਿੱਚ ਕਾਫ਼ੀ ਜ਼ੋਸ਼ ਸੀ, ਕੋਈ ਸਟਰੈਚਰ, ਕੋਈ ਵ੍ਹੀਲ ਚੇਅਰ ਤੇ ਕੋਈ ਹੋਰ ਸਹਾਰੇ ਦੇ ਨਾਲ ਵੋਟ ਪਾਉਣ ਦੇ ਲਈ ਪੁੱਜਿਆ। ਲੁਧਿਆਣਾ ਦੇ ਕਈ ਹਲਕਿਆਂ ਵਿੱਚ 80 ਤੋਂ 90 ਸਾਲਾਂ ਦੇ ਬਜ਼ੁਰਗ ਵੋਟ ਪਾਉਣ ਲਈ ਪੁੱਜੇ। ਇਸ ਤੋਂ ਇਲਾਵਾ ਜਗਰਾਉਂ ਵਿੱਚ ਲੁਧਿਆਣਾ ਦੀ ਸਭ ਤੋਂ ਬਜ਼ੁਰਗ 109 ਦੀ ਬੇਬੇ ਭਗਵਾਨ ਕੌਰ ਨੇ ਆਪਣੇ ਵੋਟ ਪਾਈ।
ਲੁਧਿਆਣਾ ਵਿੱਚ ਕੁੱਲ 26 ਲੱਖ 93 ਹਜ਼ਾਰ 131 ਵੋਟਰ ਹਨ, ਜਿਨ੍ਹਾਂ ਵਿੱਚੋਂ 58,282 ਵੋਟਰ ਅਜਿਹੇ ਹਨ, ਜਿਨ੍ਹਾਂ ਦੀ ਉਮਰ 80 ਸਾਲ ਤੋਂ ਜ਼ਿਆਦਾ ਹੈ।