ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਨਵੰਬਰ
ਆਮ ਆਦਮੀ ਪਾਰਟੀ ਦੇ ਹਲਕਾ ਪੂਰਬੀ ਦੇ ਇੰਚਾਰਜ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਸਿਮਰਨਜੀਤ ਨਗਰ ਸਥਿਤ ਬਾਬਾ ਵਿਸ਼ਵਕਰਮਾ ਧਰਮਸ਼ਾਲਾ ਵਿੱਚ ਮੱਥਾ ਟੇਕਿਆ। ਇਸ ਮੌਕੇ ਹੋਏ ਸੰਬੋਧਨ ਕਰਦਿਆਂ ਸ੍ਰੀ ਗਰੇਵਾਲ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਨੇ ਸਾਨੂੰ ਮਿਹਨਤ ਦੀ ਕਮਾਈ ਕਰਨ ਲਈ ਪ੍ਰੇਰਿਤ ਕੀਤਾ ਸੀ। ਵਿਸ਼ਵਕਰਮਾ ਦਿਵਸ ਮੌਕੇ ਸਾਨੂੰ ਸਿਰਫ਼ ਭਗਵਾਨ ਵਿਸ਼ਵਕਰਮਾ ਦੀਆਂ ਮੂਰਤੀਆਂ, ਫੋਟੋਆਂ ਨੂੰ ਮੱਥੇ ਟੇਕਣ ਤੱਕ ਹੀ ਸੀਮਤ ਨਹੀਂ ਹੋਣਾ ਚਾਹੀਦਾ ਸਗੋਂ ਉਨ੍ਹਾਂ ਵੱਲੋਂ ਦੱਸੇ ਰਾਹ ’ਤੇ ਚੱਲਣ ਦਾ ਪ੍ਰਣ ਵੀ ਕਰਨਾ ਚਾਹੀਦਾ ਹੈ।
ਉਨ੍ਹਾਂ ਨੇ ਸਮੂਹ ਇਲਾਕਾ ਵਾਸੀਆਂ ਨੂੰ ਹਮੇਸ਼ਾ ਹੱਕ ਦੀ ਕਮਾਈ ਨੂੰ ਪਹਿਲ ਦੇਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਾਰਡ ਨੰਬਰ-12 ਦੇ ਪ੍ਰਧਾਨ ਚੇਤਨ ਸ਼ਰਮਾ, ਲੇਡੀਜ਼ ਵਿੰਗ ਦੇ ਇੰਚਾਰਜ ਇੰਦਰਜੀਤ ਕੌਰ, ਲੱਕੀ, ਨਲੂਆ ਕਲੋਨੀ ਦੇ ਪ੍ਰਧਾਨ ਦਵਿੰਦਰ ਸਿੰਘ, ਪਾਲਾ ਰਾਮ, ਬਹਾਦਰ ਸਿੰਘ, ਅਸ਼ਵਨੀ, ਰਵੀ ਭੁੱਲਰ, ਗੁਰਸ਼ਰਨਦੀਪ ਸਿੰਘ, ਗੁਰਵਿੰਦਰ ਗੁਰੀ, ਕੁਲਵਿੰਦਰ ਸਿੰਘ, ਹਰੀਸ਼, ਸੁਖਜੀਤ, ਪਰਮਜੀਤ ਕੌਰ ਅਤੇ ਕੁਲਦੀਪ ਆਦਿ ਵੀ ਹਾਜ਼ਰ ਸਨ। ਧਰਮਸ਼ਾਲਾ ਦੇ ਪ੍ਰਬੰਧਕਾਂ ਨੇ ਸ੍ਰੀ ਗਰੇਵਾਲ ਦਾ ਸਨਮਾਨ ਕੀਤਾ।