ਦੇਵਿੰਦਰ ਸਿੰਘ ਜੱਗੀ
ਪਾਇਲ, 26 ਅਗਸਤ
ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਬਰਸੀ ਸਮਾਗਮਾਂ ਦੇ ਆਖ਼ਰੀ ਦਿਨ ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਦੌਰਾਨ ਗੁਰੂ ਘਰ ’ਚ ਲੱਖਾਂ ਦੀ ਗਿਣਤੀ ’ਚ ਸੰਗਤਾਂ ਨਤਮਸਤਕ ਹੋਈਆਂ। ਪੰਜ ਪਿਆਰਿਆਂ ਵੱਲੋਂ ਵੱਡੀ ਗਿਣਤੀ ਵਿੱਚ ਪ੍ਰਾਣੀਆਂ ਨੂੰ ਅੰਮ੍ਰਿਤਪਾਨ ਕਰਵਾਇਆ ਗਿਆ। ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਨੇ ਮਹਾਪੁਰਸ਼ਾਂ ਦੇ ਜੀਵਨ ਸਬੰਧੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਦੱਸਿਆ ਕਿ ਉਨ੍ਹਾਂ ਆਪਣੇ ਜੀਵਨ ਦੇ 50 ਵਰ੍ਹੇ ਗੁਰਬਾਣੀ ਕੀਰਤਨ ਤੇ ਉਪਦੇਸ਼ ਕਰਦਿਆਂ ਗੁਰਮਤਿ ਦਾ ਪ੍ਰਚਾਰ ਕੀਤਾ। ਬਰਸੀ ਸਮਾਗਮ ਵਿੱਚ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ, ਸੰਤ ਲਖਵੀਰ ਸਿੰਘ ਰਤਵਾੜਾ, ਸੰਤ ਰਣਜੀਤ ਸਿੰਘ ਢੀਂਗੀ, ਸੰਤ ਵਰਿੰਦਰ ਸਿੰਘ ਗੋਨਿਆਣਾ, ਬਾਬਾ ਹਰਵਿੰਦਰ ਸਿੰਘ, ਭਾਈ ਨਰਿੰਦਰ ਸਿੰਘ ਗਵਾਲੀਅਰ, ਬਾਬਾ ਸਤਿਨਾਮ ਸਿੰਘ ਯੂਪੀ, ਬਾਬਾ ਅਮਰ ਸਿੰਘ ਕਥਾਵਾਚਕ, ਭਾਈ ਮਨਵੀਰ ਸਿੰਘ ਘਲੋਟੀ, ਬਾਬਾ ਅਮਰ ਸਿੰਘ ਭੋਰਾ ਸਾਹਿਬ, ਭਾਈ ਮਨਦੀਪ ਸਿੰਘ ਅਤਰਸਰ, ਬਾਬਾ ਬਲਜੀਤ ਸਿੰਘ ਫੱਕਰ ਮਸਤੂਆਣਾ, ਰਾਗੀ ਹਰਨੇਕ ਸਿੰਘ ਆਲਮਗੀਰ, ਹਜ਼ੂਰੀ ਰਾਗੀ ਜਗਜੀਤ ਸਿੰਘ ਦਰਬਾਰ ਸਾਹਿਬ, ਸੰਤ ਹਰਚੰਦ ਸਿੰਘ ਸਿਆੜ, ਬਾਬਾ ਰਣਜੀਤ ਸਿੰਘ ਖਾਲਸਾ ਨਸਰਾਲੀ, ਸੰਤ ਜਸਪਾਲ ਸਿੰਘ ਧਾਲੀਆਂ, ਰਾਗੀ ਗੁਰਮੇਲ ਸਿੰਘ, ਬਾਬਾ ਰਣਜੀਤ ਸਿੰਘ ਘਲੋਟੀ, ਇੰਜ: ਜਗਦੇਵ ਸਿੰਘ ਬੋਪਾਰਾਏ ਨੇ ਵੀ ਹਾਜ਼ਰੀ ਭਰਦਿਆਂ ਸੰਤਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਬਰਸੀ ਸਮਾਗਮ ਵਿੱਚ ਆਏ ਸੰਤਾਂ-ਮਹਾਪੁਰਸ਼ਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪੇ ਮੁੱਖ ਗ੍ਰੰਥੀ ਭਾਈ ਅਜਵਿੰਦਰ ਸਿੰਘ ਤੇ ਭਾਈ ਮਨਵੀਰ ਸਿੰਘ ਘਲੋਟੀ ਵੱਲੋਂ ਭੇਟ ਕੀਤੇ ਗਏ। ਬਰਸੀ ਸਮਾਗਮਾਂ ਦੇ ਪ੍ਰਬੰਧ ਨੇਪਰੇ ਚਾੜ੍ਹਨ ਲਈ ਗੁਰੂ ਘਰ ਦੇ ਟਰੱਸਟੀ ਭਾਈ ਮਨਿੰਦਰਜੀਤ ਸਿੰਘ ਬੈਨੀਪਾਲ, ਭਾਈ ਰਣਧੀਰ ਸਿੰਘ ਢੀਂਡਸਾ, ਭਾਈ ਗੁਰਨਾਮ ਸਿੰਘ ਅੜੈਚਾਂ, ਭਾਈ ਮਲਕੀਤ ਸਿੰਘ ਪਨੇਸਰ, ਡਾ. ਗੁਰਨਾਮ ਕੌਰ ਚੰਡੀਗੜ੍ਹ, ਭਾਈ ਹਰਦੇਵ ਸਿੰਘ ਉੱਭੀ, ਕੈਪਟਨ ਰਣਜੀਤ ਸਿੰਘ, ਭਾਈ ਜਗਜੀਤ ਸਿੰਘ ਜੈਪੁਰ, ਭਾਈ ਤਰਲੋਚਨ ਸਿੰਘ ਦੋਰਾਹਾ ਤੇ ਭਾਈ ਜਗਵੰਤ ਸਿੰਘ ਜੱਗੀ ਅਹਿਮਦਗੜ੍ਹ ਵੱਲੋਂ ਸੇਵਾਵਾਂ ਨਿਭਾਈਆਂ ਗਈਆਂ। ਸਟੇਜ ਸਕੱਤਰ ਦੀਆਂ ਸੇਵਾਵਾਂ ਭਾਈ ਰਣਧੀਰ ਸਿੰਘ ਢੀਂਡਸਾ ਨੇ ਨਿਭਾਈਆਂ। ਸੰਗਤਾਂ ਲਈ ਲੱਸੀ, ਠੰਡੇ, ਆਈਸਕਰੀਮ, ਫ਼ਲਾਂ, ਜਲੇਬੀਆਂ, ਜਲ ਜ਼ੀਰਾ ਤੇ ਦੁੱਧ ਆਦਿ ਦੇ ਲੰਗਰ ਵਰਤਾਏ ਗਏ।