ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 1 ਸਤੰਬਰ
ਲੇਖਕ ਰਣਜੀਤ ਸਿੰਘ (ਸੇਵਾਮੁਕਤ ਹੈੱਡਮਾਸਟਰ) ਨੈਸ਼ਨਲ ਐਵਾਰਡੀ ਵੱਲੋਂ ਲਿਖੀ ਪੁਸਤਕ ‘ਗੁਰੂ ਅੰਗਦ ਦੇਵ ਜੀ ਦਾ ਜੀਵਨ ਅਤੇ ਬਾਣੀ’ (ਅਰਥਾਂ ਸਹਿਤ) ਇੱਥੇ ਰਿਲੀਜ਼ ਕੀਤੀ ਗਈ। ਗੁਰਦੁਆਰਾ ਗੁਰੂ ਨਾਨਕ ਦੇਵ ਜੀ, ਮਾਇਆ ਨਗਰ, ਸਿਵਲ ਲਾਈਨ ਵਿੱਚ ਹੋਏ ਸਮਾਗਮ ਦੌਰਾਨ ਸਿੱਖ ਮਿਸ਼ਨਰੀ ਕਾਲਜ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਿੰਸੀਪਲ ਚਰਨਜੀਤ ਸਿੰਘ, ਇਕਬਾਲ ਨਰਸਿੰਗ ਹੋਮ ਦੇ ਡਾ. ਇਕਬਾਲ ਸਿੰਘ, ਡਾ. ਮਨਿੰਦਰ ਸਿੰਘ ਚਾਵਲਾ, ਪ੍ਰਧਾਨ ਕਰਤਾਰ ਸਿੰਘ ਬਾਵਾ, ਜਗਜੀਤ ਸਿੰਘ ਦੋਰਾਹਾ, ਸੁਖਦੇਵ ਸਿੰਘ ਲਾਜ ਅਤੇ ਜੇਆਰ ਐਂਡ ਸੰਨਜ਼ ਦੇ ਅਮਰਜੀਤ ਸਿੰਘ ਨੇ ਇਹ ਪੁਸਤਕ ਰਿਲੀਜ਼ ਕੀਤੀ।
ਸਮਾਗਮ ਦੌਰਾਨ ਪਰਵਿੰਦਰ ਸਿੰਘ ਸ਼ਾਹਜਹਾਨਪੁਰ, ਜਗਜੀਤ ਸਿੰਘ ਦੋਰਾਹਾ ਅਤੇ ਕੰਵਲਸਰੂਪ ਸਿੰਘ ਨੇ ਕਿਹਾ ਕਿ ਪੁਸਤਕ ਅੰਦਰ ਗੁਰੂ ਅੰਗਦ ਦੇਵ ਦੀ ਸਮੁੱਚੀ ਬਾਣੀ ਵਿੱਚ ਆਏ 63 ਸਲੋਕਾਂ ਨੂੰ ਇੱਕ ਸਥਾਨ ’ਤੇ ਅਰਥਾਂ ਸਹਿਤ ਇਕੱਤਰ ਕਰਨ ਦਾ ਸੁਚੱਜਾ ਉਪਰਾਲਾ ਸ਼ਲਾਘਾਯੋਗ ਹੈ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਅਤੇ ਸਭਾ ਸੁਸਾਇਟੀਆਂ ਵੱਲੋਂ ਲੇਖਕ ਰਣਜੀਤ ਸਿੰਘ ਨੂੰ ਦੁਸ਼ਾਲੇ ਤੇ ਸਿਰੋਪੇ ਭੇਟ ਕਰ ਕੇ ਸਨਮਾਨਿਤ ਵੀ ਕੀਤਾ ਗਿਆ।