ਦੇਵਿੰਦਰ ਸਿੰਘ ਜੱਗੀ
ਪਾਇਲ, 2 ਦਸੰਬਰ
ਰਾੜਾ ਸਾਹਿਬ ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਦੇ ਮਾਤਾ ਗੁਰਦੇਵ ਕੌਰ ਦੀ ਮ੍ਰਿਤਕ ਦੇਹ ਦਾ ਸਸਕਾਰ ਕਰਮਸਰ ਰਾੜਾ ਸਾਹਿਬ ਵਿਚ ਕੀਤਾ ਗਿਆ। ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਸੰਤ ਬਲਜਿੰਦਰ ਸਿੰਘ ਤੇ ਹੋਰ ਮਹਾਪੁਰਸ਼ਾਂ ਵੱਲੋਂ ਦਿਖਾਈ ਗਈ। ਅਰਦਾਸ ਭਾਈ ਮਨਵੀਰ ਸਿੰਘ ਵੱਲੋਂ ਕੀਤੀ ਗਈ। ਸੰਤ ਅਮਰੀਕ ਸਿੰਘ ਪੰਜ ਭੈਣੀਆਂ ਅਤੇ ਸੰਤ ਜਸਪਾਲ ਸਿੰਘ ਬੁਰਜ ਲਿੱਟਾਂ ਨੇ ਵੈਰਾਗਮਈ ਕੀਰਤਨ ਕੀਤਾ। ਗੁਰਦੁਆਰਾ ਸਾਹਿਬ ਦੇ ਸਕੱਤਰ ਭਾਈ ਰਣਧੀਰ ਸਿੰਘ ਢੀਂਡਸਾ ਨੇ ਦੱਸਿਆ ਕਿ ਸੰਤ ਭੁਪਿੰਦਰ ਸਿੰਘ ਜਰਗ, ਸੰਤ ਹਰੀ ਸਿੰਘ ਰੰਧਾਵਾ, ਸੰਤ ਗੁਰਮੁੱਖ ਸਿੰਘ ਆਲੋਵਾਲ, ਸੰਤ ਰੋਸ਼ਨ ਸਿੰਘ ਧਬਲਾਨ, ਬਾਬਾ ਮੋਹਣ ਸਿੰਘ ਮੁਕੰਦਪੁਰ, ਹੈੱਡ ਗ੍ਰੰਥੀ ਭਾਈ ਅਵਜਿੰਦਰ ਸਿੰਘ, ਗੁਰਦੀਪ ਸਿੰਘ ਯੂਐੱਸਏ, ਜਸਵਿੰਦਰ ਕੌਰ ਯੂਐੱਸਏ, ਗੋਵਿੰਦਰ ਸਿੰਘ ਸੋਹਲ, ਸਤਵਿੰਦਰ ਕੌਰ ਲੁਧਿਆਣਾ, ਹਰਵਿੰਦਰ ਕੌਰ ਯੂਐੱਸਏ, ਸੰਤ ਜਸਪਾਲ ਸਿੰਘ ਧਾਲੀਆ, ਬਾਬਾ ਰਣਜੀਤ ਸਿੰਘ ਢੀਗੀਂ, ਬਾਬਾ ਮਨਜੀਤ ਸਿੰਘ ਦੌਬੁਰਜੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਗੁਰਦੇਵ ਸਿੰਘ ਲਾਪਰਾਂ, ਬਾਬਾ ਅਨਹਦਰਾਜ਼ ਸਿੰਘ ਲੁਧਿਆਣਾ, ਸੰਤ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਬੀਬੀ ਉਜਾਗਰ ਕੌਰ ਰਤਵਾੜਾ ਸਾਹਿਬ, ਬਾਬਾ ਸੁਰਿੰਦਰ ਸਿੰਘ ਮੋਹਾਲੀ, ਬਾਬਾ ਅਮਰਾਓ ਸਿੰਘ ਲੰਮਿਆਂ ਵਾਲੇ, ਬਾਬਾ ਧਰਮਪਾਲ ਸਿੰਘ ਧਮੋਟ, ਭਾਈ ਸੁਖਦੇਵ ਸਿੰਘ ਟਰੱਸਟੀ, ਭਾਈ ਸਤਵਿੰਦਰ ਸਿੰਘ ਟੌਹੜਾ ਅਤੇ ਭੁਪਿੰਦਰ ਸਿੰਘ ਭਲਵਾਨ ਅੰਤਰਿੰਗ ਕਮੇਟੀ ਮੈਂਬਰ, ਭਾਈ ਜਗਜੀਤ ਸਿੰਘ ਜੈਪੁਰ, ਭਾਈ ਅਮਰ ਸਿੰਘ ਮਾਲੇਰਕੋਟਲਾ, ਗੋਵਿੰਦਰ ਸਿੰਘ, ਗੁਰਵਿੰਦਰ ਸਿੰਘ ਧਬਲਾਨ, ਬਾਬਾ ਹਰਭਿੰਦਰ ਸਿੰਘ ਆਲਮਗੀਰ ਆਦਿ ਸਸਕਾਰ ਵਿੱਚ ਸ਼ਾਮਲ ਹੋਏ।