ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 11 ਜੁਲਾਈ
ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੂੰ ਸਰਗੋਧ ਕਲੋਨੀ ਪੱਖੋਵਾਲ ਰੋਡ ਵਾਸੀ ਵਿਮਲ ਕੁਮਾਰ ਖੋਸਲਾ ਨੇ ਦੱਸਿਆ ਕਿ ਰਾਜਾ ਕਮਰਸ਼ੀਅਲ ਵਿਸ਼ਵਕਰਮਾ ਚੌਕ ਮਿਲਰ ਗੰਜ ਦੇ ਮਾਲਕ ਕੁਲਜਿੰਦਰ ਸਿੰਘ ਬਿਜ਼ਨੈੱਸ ਲਈ ਸਮੇਤ 50 ਲੱਖ ਰੁਪਏ ਨਕਦ ਇਨੋਵਾ ਕਾਰ ਨੰਬਰ ਪੀਬੀ 10 ਡੀਵੀ 0008 ਵਿੱਚ ਲੈ ਕੇ ਦਿੱਲੀ ਗਏ ਸਨ। ਇਨੋਵਾ ਦਾ ਡਰਾਈਵਰ ਕੁਲਦੀਪ ਤਿਆਗੀ ਫਰਮ ਦੇ ਮਾਲਕ ਕੁਲਜਿੰਦਰ ਸਿੰਘ ਨੂੰ ਪਾਰਟੀ ਪਾਸ ਉਤਾਰ ਕੇ ਕਾਰ ਇਨੋਵਾ ਸਮੇਤ 50 ਲੱਖ ਰੁਪਏ ਲੈ ਕੇ ਫ਼ਰਾਰ ਹੋ ਗਿਆ। ਥਾਣੇਦਾਰ ਬਲਵੀਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਕੁਲਦੀਪ ਤਿਆਗੀ ਵਾਸੀ ਤਾਕੀਆ ਚੌਕ ਉੱਤਰੀ ਦਿੱਲੀ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।