ਪੱਤਰ ਪ੍ਰੇਰਕ
ਪਾਇਲ, 20 ਮਾਰਚ
ਪੰਜਾਬੀ ਦੇ ਅਮੀਰ ਵਿਰਸੇ ਪੰਜਾਬੀ ਸੱਭਿਆਚਾਰ ਦੀਆਂ ਅਨਮੋਲ ਵੰਨ-ਸੁਵੰਨੀਆਂ ਦੀ ਗਵਾਹੀ ਭਰਦਾ, ਪੰਜਾਬੀ ਸੱਭਿਆਚਾਰ ਨੂੰ ਨਾਲ ਜੋੜਨ ਵਾਲਾ ਦੁਨੀਆਂ ਭਰ ’ਚ ਮਸ਼ਹੂਰ ਜਰਗ ਦਾ ਪਹਿਲਾ ਮੇਲਾ ਜਿਸਨੂੰ ‘‘ਵੱਡਾ ਮੇਲਾ’’ ਕਿਹਾ ਜਾਂਦਾ ਹੈ ਉਹ 22 ਮਾਰਚ ਅਤੇ ਦੂਜਾ ਛੋਟਾ ਮੇਲਾ 29 ਮਾਰਚ ਅਤੇ ਤੀਜਾ ਮੇਲਾ 5 ਅਪਰੈਲ ਦਿਨ ਮੰਗਲਵਾਰ ਨੂੰ ਇੱਥੇ ਸਥਿਤ ਮਾਤਾ ਦੇ ਪਾਵਨ ਮੰਦਰ ਵੱਡੀ ਮਾਤਾ, ਸ਼ੀਤਲਾ ਮਾਤਾ , ਬਸੰਤੀ ਮਾਤਾ, ਮਾਤਾ ਮਦਾਨਣ, ਮਾਤਾ ਕਾਲੀ, ਭੈਰੋਂ ਅਤੇ ਸ਼ੇਖ ਬਾਬਾ ਫਰੀਦ ਸ਼ੱਕਰਗੰਜ਼ ਦੀ ਪਾਵਨ ਮਜ਼ਾਰ ’ਤੇ ਮੇਲਾ ਭਰੇਗਾ। ਇਹ ਜਾਣਕਾਰੀ ਜੋਗਿੰਦਰ ਆਜ਼ਾਦ ਨੇ ਦਿੱਤੀ।