ਪਾਇਲ: ਦਿ ਉਕਸੀ ਮਹਿਲਾ ਦੁੱਧ ਉਤਪਾਦਕ ਸਹਿਕਾਰੀ ਸਭਾ ਨੇ ਅੱਜ ਇਥੇ ਸਾਲਾਨਾ ਮੁਨਾਫਾ ਵੰਡ ਸਮਾਰੋਹ ਕੀਤਾ। ਸਭਾ ਦੇ ਪ੍ਰਧਾਨ ਜਤਿੰਦਰ ਕੌਰ ਦੀ ਦੇਖ-ਰੇਖ ਹੇਠ ਪਿੰਡ ਉਕਸੀ ਵਿੱਚ 87 ਮੈਂਬਰਾਂ ਨੂੰ 2 ਲੱਖ 23 ਹਜ਼ਾਰ ਦੇ ਕਰੀਬ ਮੁਨਾਫਾ ਵੰਡਣ ਦੀ ਰਸਮ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਨਿਭਾਈ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਨੌਜਵਾਨਾਂ ਨੂੰ ਲਾਹੇਵੰਦ ਧੰਦੇ ਵਜੋਂ ਚਿੱਟੀ ਕ੍ਰਾਂਤੀ ਵਿੱਚ ਯੋਗਦਾਨ ਪਾਉਣ ਲਈ ਡੇਅਰੀ ਫਾਰਮਿੰਗ ਦਾ ਕੰਮ ਵੱਡੀ ਪੱਧਰ ’ਤੇ ਕਰਨਾ ਚਾਹੀਦਾ ਹੈ ਤਾਂ ਜੋ ਚੰਗੀ ਆਮਦਨ ਦੇ ਨਾਲ-ਨਾਲ ਆਮ ਲੋਕਾਂ ਨੂੰ ਸਾਫ ਤੇ ਸ਼ੁੱਧ ਦੁੱਧ ਪੀਣ ਲਈ ਮਿਲ ਸਕੇ। ਮੁਨਾਫਾ ਪ੍ਰਾਪਤ ਕਰਨ ਵਾਲਿਆਂ ਮੈਂਬਰਾਂ ਵਿੱਚ ਰਾਜਵਿੰਦਰ ਕੌਰ ਨੇ ਪਹਿਲਾ, ਸੁਰਿੰਦਰ ਕੌਰ ਨੇ ਦੂਜਾ ਅਤੇ ਸੁਰਿੰਦਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। -ਪੱਤਰ ਪ੍ਰੇਰਕ