ਜਗਰਾਉਂ: ਇਕ ਸਰਕਾਰੀ ਸਕੂਲ ਵਿੱਚ ਪੰਜਾਬੀ ਭਾਸ਼ਾ ਵਿੱਚ ਪੜ੍ਹਨ ਵਾਲੇ ਅਤੁਲ ਭਾਰਦਵਾਜ ਲਈ ਇਹ ਮਾਣਮੱਤੀ ਗੱਲ ਹੈ ਕਿ ਉਨ੍ਹਾਂ ਦੀ ਅੰਗਰੇਜ਼ੀ ਬਾਰੇ ਲਿਖੀ ‘ਕੰਪਲਸਰੀ ਇੰਗਲਿਸ਼’ ਕਿਤਾਬ ਐਮਾਜ਼ੋਨ ’ਤੇ ਪਿਛਲੇ 14 ਸਾਲਾਂ ਤੋਂ ਨੰਬਰ ਇਕ ਵਿਕਣ ਵਾਲੀ ਕਿਤਾਬ ਹੈ। ਇਸ ਕਿਤਾਬ ਦਾ ਹੁਣ ਨਵਾਂ ਐਡੀਸ਼ਨ ਆ ਗਿਆ ਹੈ। ਇਹ ਐਮਾਜ਼ੋਨ ਤੋਂ ਇਲਾਵਾ ਫਲਿਪਕਾਰਟ ਅਤੇ ਕਿਤਾਬਾਂ ਦੀਆਂ ਦੁਕਾਨਾਂ ’ਤੇ ਉਪਲਬਧ ਹੈ। ਕਿਤਾਬਾਂ ਏ.ਪੀ. ਭਾਰਦਵਾਜ ਦੇ ਨਾਂ ਹੇਠ ਲਿਖਣ ਵਾਲੇ ਅਤੁਲ ਪਰਵੀਨ ਭਾਰਦਵਾਜ ਨੇ ਦੱਸਿਆ ਕਿ ਉਹ ਹੁਣ ਤੱਕ ਕਾਨੂੰਨ ਦੀਆਂ ਕਈ ਕਿਤਾਬਾਂ ਲਿਖ ਚੁੱਕੇ ਅਤੇ ਲਾਅ ਦੇ ਵਿਦਿਆਰਥੀਆਂ ਨੂੰ ਸਿਲੇਬਸ ਵਿੱਚ ਪੜ੍ਹਾਈਆਂ ਜਾਂਦੀਆਂ ਹਨ। ਉਨ੍ਹਾਂ ਸਮਰਾਲਾ ਦੇ ਸਰਕਾਰੀ ਸਕੂਲ ਵਿੱਚੋਂ ਪੰਜਾਬੀ ਭਾਸ਼ਾ ਵਿੱਚ ਆਪਣੀ ਪੜ੍ਹਾਈ ਕੀਤੀ। ਇਹ ਆਈਏਐੱਸ (ਮੇਨਜ਼) ਪ੍ਰੀਖਿਆ ਅਤੇ ਜੱਜ ਲੱਗਣ ਲਈ ਜੁਡੀਸ਼ਲ ਪ੍ਰੀਖਿਆ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਮਦਦਗਾਰ ਸਾਬਤ ਹੁੰਦੀ ਹੈ। -ਨਿੱਜੀ ਪੱਤਰ ਪ੍ਰੇਰਕ