ਬਰਮਾਲੀਪੁਰ ਵਿੱਚ ‘ਪੋਲ ਖੋਲ੍ਹ ਸੱਥ’ ਰਾਹੀਂ ਕੀਤਾ ਜਾਗਰੂਕ
ਪੱਤਰ ਪ੍ਰੇਰਕ
ਪਾਇਲ, 7 ਸਤੰਬਰ
ਫੂਲੇ-ਸ਼ਾਹੂ ਅੰਬੇਡਕਰ ਲੋਕ ਜਗਾਓ ਮੰਚ ਪਾਇਲ ਵੱਲੋਂ ਹਲਕੇ ਅੰਦਰ ਲੋਕਾਂ ਨੂੰ ਰਾਜਨੀਤਕ ਪਾਰਟੀਆਂ ਵੱਲੋਂ ਕੀਤੇ ਚੋਣ ਵਾਅਦੇ ਅਤੇ ਰਾਜਨੀਤਕ ਲੀਡਰਾਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਜਵਾਬਦੇਹ ਬਣਾਉਣ ਲਈ ‘ਪੋਲ ਖੋਲ੍ਹ ਸੱਥ’ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਸ ਦੀ ਲੜੀ ਤਹਿਤ ਪਿੰਡ ਬਰਮਾਲੀਪੁਰ, ਕੋਟਲੀ, ਮਕਸੂਦੜਾ, ਬਿਸ਼ਨਪੁਰਾ ਆਦਿ ਵਿਖੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਫੂਲੇ-ਸ਼ਾਹੂ ਅੰਬੇਡਕਰ ਲੋਕ ਜਗਾਓ ਮੰਚ ਦੇ ਆਗੂ ਗੁਰਦੀਪ ਸਿੰਘ ਕਾਲੀ ਨੇ ਪਿੰਡ ਬਰਮਾਲੀਪੁਰ ਵਿਚ ਕਿਹਾ ਕਿ 75 ਸਾਲਾਂ ਤੋਂ ਲੋਕਾਂ ਵਲੋਂ ਜੋ ਸਰਕਾਰਾਂ ਆਪਣੇ ਅਤੇ ਸਮਾਜ ਦੀ ਬਿਹਤਰੀ ਲਈ ਸਰਕਾਰਾਂ ਸੱਤਾ ਵਿੱਚ ਲਿਆਂਦੀਆਂ ਗਈਆਂ ਹਨ ਉਨ੍ਹਾਂ ਨੇ ਲੋਕਾਂ ਨਾਲ ਹਮੇਸ਼ਾ ਧੋਖਾ ਹੀ ਕੀਤਾ ਹੈ। ਉਨ੍ਹਾਂ ਦੇ ਸੱਤਾ ’ਤੇ ਕਾਬਜ਼ ਨੁਮਾਇੰਦਿਆਂ ਨੇ ਆਪਣੇ ਕਾਰੋਬਾਰ ਅਤੇ ਪਰਿਵਾਰਾਂ ਦੀ ਤਰੱਕੀ ਲਈ ਕੰਮ ਕੀਤਾ। ਇਸ ਕਾਰਨ ਆਮ ਗਰੀਬਾਂ ਤੇ ਕਿਸਾਨਾਂ ਦੀ ਹਾਲਤ ਤਰਸਯੋਗ ਹੋ ਗਈ ਹੈ। ਇਸ ਤੋਂ ਤੰਗ ਆ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਇਨ੍ਹਾਂ ਰਾਜਨੀਤਕ ਪਾਰਟੀਆਂ ਨੂੰ ਜ਼ਰੂਰ ਸਬਕ ਸਿਖਾਉਣਗੇ। ਇਸ ਮੌਕੇ ਬਲਜੀਤ ਸਿੰਘ ਜੱਲਾ, ਨਗਿੰਦਰ ਸਿੰਘ ਨਾਗਾ, ਜਸਵਿੰਦਰ ਸਿੰਘ, ਕੁਲਦੀਪ ਕਟਾਰੀਆ, ਗੁਰਪ੍ਰੀਤ ਸਿੰਘ, ਪਰਮੇਸ਼ਰ ਸਿੰਘ, ਪਿਆਰਾ ਸਿੰਘ, ਲਾਲਾ ਚੁਣਕੋਈਆਂ, ਤੇਜੀ ਗੁਰਦਿੱਤਪੁਰਾ ਆਦਿ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਸਨ।
ਕੈਪਸ਼ਨ- ਰਾਜਨੀਤਕ ਪਾਰਟੀਆਂ ਤੋਂ ਸੁਚੇਤ ਕਰਦੇ ਹੋਏ ਲੋਕ ਜਗਾਓ ਮੰਚ ਦੇ ਆਗੂ।-ਫੋਟੋ: ਜੱਗੀ