ਨਿੱਜੀ ਪੱਤਰ ਪ੍ਰੇਰਕ
ਖੰਨਾ, 11 ਮਈ
ਪੰਜਾਬੀ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ ਆਰੀਆ ਸਕੂਲ ਵਿੱਚ ਗੁਰਜੰਟ ਸਿੰਘ ਮਰਾੜ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਕਵਿੱਤਰੀ ਮਨਜੀਤ ਕੌਰ ਜੀਤ ਦਾ ਪਲੇਠਾ ਕਾਵਿ ਸੰਗ੍ਰਹਿ ‘ਚੰਨ ਦੀਆਂ ਰਿਸ਼ਮਾਂ’ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਗੁਰਦੀਪ ਮਹੌਣ ਨੇ ਕਾਵਿ ਸੰਗ੍ਰਹਿ ਦੀਆਂ ਚੋਣਵੀਆਂ ਕਵਿਤਾਵਾਂ ਬਾਰੇ ਵਿਚਾਰ ਸਾਂਝੇ ਕੀਤੇ। ਜਸਵਿੰਦਰ ਸਿੰਘ ਰੁਪਾਲ ਨੇ ਕਵਿਤਾਵਾਂ ਦੀਆਂ ਬਰੀਕੀਆਂ ਬਾਰੇ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ। ਲੇਖਕਾ ਪਰਮਜੀਤ ਕੌਰ ਤੇ ਧਰਮਿੰਦਰ ਸ਼ਾਹਿਦ ਨੇ ਲਿਖਤਾਂ ਦੇ ਕਿਤਾਬਾਂ ਰੂਪ ਤੱਕ ਪਹੁੰਚਣ ਦੇ ਸਫ਼ਰ ਤੋਂ ਜਾਣੂ ਕਰਵਾਇਆ। ਕਵੀ ਦਰਬਾਰ ਦੌਰਾਨ ਆਤਿਸ਼ ਪਾਇਲਵੀ ਤੇ ਗੁਰਜੰਟ ਸਿੰਘ ਮਰਾੜ ਨੇ ਗਜ਼ਲ, ਪੱਪੂ ਬਲਵੀਰ ਤੇ ਗੁਰਦੀਪ ਮਹੌਣ ਨੇ ਗੀਤ, ਸ਼ਮੀਮ ਪਾਇਲਵੀ ਨੇ ਕਵਿਤਾ, ਸੁਖਮਨ ਸੇਹ ਨੇ ਗਜ਼ਲ, ਭਗਵੰਤ ਲਿੱਟ ਤੇ ਸਵਰਨ ਪੱਲਾ ਨੇ ਗੀਤ, ਧਰਮਿੰਦਰ ਸ਼ਾਹਿਦ ਨੇ ਗਜ਼ਲ, ਮੁਖਤਿਆਰ ਸਿੰਘ ਨੇ ਧੰਨਵਾਦੀ ਸ਼ਬਦ, ਮਨਜੀਤ ਕੌਰ ਜੀਤ ਤੇ ਗੁਰੀ ਤੁਰਮਰੀ ਨੇ ਕਵਿਤਾ ਸੁਣਾਈ।