ਨਿੱਜੀ ਪੱਤਰ ਪ੍ਰੇਰਕ
ਖੰਨਾ, 11 ਜਨਵਰੀ
ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਵੱਲੋਂ ਪੰਜਾਬ ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਗੁਰਪਾਲ ਸਿੰਘ ਲਿੱਟ ਯਾਦਗਾਰੀ ਨਾਟਕ ਤੇ ਸਨਮਾਨ ਸਮਾਗਮ ਇਥੋਂ ਦੇ ਏ.ਐੱਸ. ਕਾਲਜ ਫਾਰ ਵਿਮੈਨ ਵਿੱਚ ਕਰਵਾਇਆ ਗਿਆ। ਇਸ ਮੌਕੇ ਕਹਾਣੀਕਾਰ ਗੁਰਪਾਲ ਸਿੰਘ ਲਿੱਟ ਯਾਦਗਾਰੀ ਸਨਮਾਨ ਰੰਗਮੰਚ ਅਤੇ ਫ਼ਿਲਮੀ ਅਦਾਕਾਰਾ ਕਮਲਜੀਤ ਸੋਨਾ ਨੂੰ ਅਤੇ ਟੋਨੀ ਬਾਤਿਸ਼ ਯਾਦਗਾਰੀ ਨਾਟਕਕਾਰ ਦਵਿੰਦਰ ਕੁਮਾਰ ਨੂੰ ਦਿੱਤਾ ਗਿਆ। ਸਮਾਗਮ ਦੌਰਾਨ ਜਗਦੀਸ਼ ਦੁਆਰਾ ਲਿਖਿਆ ਨਾਟਕ ‘ਤਾਲਾਬੰਦੀ’ ਦਾ ਮੰਚਨ ਕੀਤਾ ਗਿਆ। ਡੇਢ ਘੰਟੇ ਦੇ ਇਸ ਨਾਟਕ ਵਿਚ ਦਰਸਾਇਆ ਗਿਆ ਕਿ ਕਰੋਨਾ ਕਾਲ ਵਿਚ ਸੋਸ਼ਲ ਮੀਡੀਆ ਵੱਲੋਂ ਫੈਲਾਈਆਂ ਅਫਵਾਹਾਂ ਕਰਕੇ ਇਕ ਪਰਿਵਾਰ ਕਿਵੇਂ ਮੁਸੀਬਤ ਵਿਚ ਫੱਸ ਜਾਂਦਾ। ਕਲਾਕਾਰਾਂ ਰਾਜਵਿੰਦਰ ਸਮਰਾਲਾ, ਵਿਕਰਮ ਸ਼ਰਮਾ, ਕਮਲਜੀਤ ਨੋਨਾ, ਜਸਪ੍ਰੀਤਪਾਲ ਕੌਰ, ਕਿਰਨ ਚੌਹਾਨ ਨੇ ਅਦਾਕਾਰੀ ਰਾਹੀਂ ਦਰਸ਼ਕਾਂ ’ਤੇ ਅਮਿੱਟ ਛਾਪ ਛੱਡੀ। ਕਲਾਕਾਰਾਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਐਡਵੋਕੇਟ ਪਰਮਜੀਤ ਸਿੰਘ, ਕਰਮ ਚੰਦ, ਡਾ. ਰਾਮ ਸਿੰਘ ਨੇ ਟੀਮ ਦੀ ਸ਼ਲਾਘਾ ਕੀਤੀ। ਇਸ ਮੌਕੇ ਸੁਖਵਿੰਦਰ ਸੁੱਖੀ, ਸਿਮਰਨ ਕੌਰ, ਗੁਰਵਿੰਦਰ ਕੌਰ, ਸਿਰਮਨ ਕੌਰ, ਆਂਚਲ ਬੱਸੀਂ, ਰਵੀ ਹੰਸ, ਅਬਦੂਲ ਖਾਨ, ਉਦੇਵੀਰ ਸਿੰਘ, ਅਜੇ ਕੁਮਾਰ, ਗੁਰਮੀਤ ਨਾਗਪਾਲ, ਰਵਿੰਦਰ ਸਿੰਘ ਆਦਿ ਹਾਜ਼ਰ ਸਨ।