ਨਿੱਜੀ ਪੱਤਰ ਪ੍ਰੇੇਰਕ
ਜਗਰਾਉਂ, 2 ਸਤੰਬਰ
ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਬੀਐੱਸਸੀ (ਮੈਡੀਕਲ ਅਤੇ ਨਾਨ-ਮੈਡੀਕਲ) ਪਹਿਲੇ ਅਤੇ ਛੇਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਹੁੰਦਲ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਨਤੀਜੇ ’ਚ ਕਾਲਜ ਦੇ ਬੀਐੱਸਸੀ (ਮੈਡੀਕਲ) ਸਮੈਸਟਰ ਪਹਿਲੇ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ 88.42 ਫ਼ੀਸਦ ਅੰਕ ਪ੍ਰਾਪਤ ਕਰਕੇ ਕਾਲਜ ’ਚ ਪਹਿਲਾ, ਹਰਸ਼ਦੀਪ ਕੌਰ ਨੇ 87.71 ਫ਼ੀਸਦ ਅੰਕ ਪ੍ਰਾਪਤ ਕਰਕੇ ਦੂਜਾ ਅਤੇ ਅਮਨਪ੍ਰੀਤ ਕੌਰ ਨੇ 76.84 ਫ਼ੀਸਦ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਬੀਐੱਸਸੀ (ਨਾਨ-ਮੈਡੀਕਲ) ਸਮੈਸਟਰ ਪਹਿਲੇ ਵਿੱਚੋਂ ਹਰਲੀਨ ਕੌਰ 94.15 ਫ਼ੀਸਦ, ਸੁਖਪ੍ਰੀਤ ਕੌਰ ਨੇ 92.30 ਫ਼ੀਸਦ ਅੰਕਾਂ ਅਤੇ ਕੋਮਲ 91.07 ਫ਼ੀਸਦ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਬੀਐੱਸਸੀ (ਮੈਡੀਕਲ) ਸਮੈਸਟਰ ਛੇਵੇਂ ਦੀ ਵਿਦਿਆਰਥਣ ਸਿਮਰਨਪ੍ਰੀਤ ਕੌਰ ਨੇ 88.60 ਫ਼ੀਸਦੀ ਅੰਕ ਪ੍ਰਾਪਤ ਕਰਕੇ ਕਾਲਜ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਅਤੇ ਰਮਨਪ੍ਰੀਤ ਕੌਰ ਸੀਹਰਾ ਅਤੇ ਰਾਜਪ੍ਰੀਤ ਕੌਰ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਰਹੀਆਂ। ਬੀਐੱਸਸੀ (ਨਾਨ-ਮੈਡੀਕਲ) ਸਮੈਸਟਰ ਛੇਵੇਂ ਵਿੱਚੋਂ ਕਮਲਪ੍ਰੀਤ ਕੌਰ ਨੇ 76.85 ਫ਼ੀਸਦੀ ਅੰਕਾਂ ਨਾਲ ਪਹਿਲਾ, ਅੰਕਿਤਾ ਨੇ 76.35 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਅਤੇ ਰਣਦੀਪ ਕੌਰ ਨੇ 74.55 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ।