ਪੱਤਰ ਪ੍ਰੇਰਕ
ਦੋਰਾਹਾ, 2 ਮਈ
ਪੰਜਾਬੀ ਲਿਖਾਰੀ ਸਭਾ ਰਾਮਪੁਰ ਸਭਾ ਦੀ ਮਾਸਿਕ ਇੱਕਤਰਤਾ ਜਸਵੀਰ ਝੱਜ ਦੀ ਪ੍ਰਧਾਨਗੀ ਹੇਠ ਹੋਈ। ਰਚਨਾਵਾਂ ਦੇ ਦੌਰ ਵਿਚ ਬਲਵੰਤ ਮਾਂਗਟ ਨੇ ‘ਵਿਸਾਖੀ’ (ਸਿੰਘ ਅਵਲੋਕਨ), ਪ੍ਰਭਜੋਤ ਸਿੰਘ ਨੇ ‘ਅਧੂਰੀਆਂ ਕਵਿਤਾਵਾਂ’, ਨੀਤੂ ਰਾਮਪੁਰ ਨੇ ‘ਕਵਿਤਾ ਨਹੀਂ ਲਿਖਣੀ’, ਸਿਮਰਨਦੀਪ ਕੌਰ ਅਹਿਲਾਵਤ ਨੇ ‘ਮਾਂ’, ਨਰਿੰਦਰ ਸ਼ਰਮਾ ਨੇ ‘ਪੰਛੀ’ ਕਵਿਤਾਵਾਂ, ਲਾਭ ਸਿੰਘ ਬੇਗੋਵਾਲ਼ ਨੇ ‘ਜੀਵਨ ਪਲ ਵਿਚ ਰਾਹੀ ਕਈ’ ਗ਼ਜ਼ਲ, ਕਮਲਜੀਤ ਨੀਲੋਂ ਨੇ ਬਾਲ ਕਹਾਣੀ ‘ਚੂੰ ਚੂੰ’, ਦੀਪ ਦਿਲਬਰ ਨੇ ‘ਲੈ ਲਾ ਲੋਰੀਆਂ’, ਦਲਬੀਰ ਕਲੇਰ ਨੇ ‘ਕੁੜੀਆਂ ਬਾਜ਼ੀ ਮਾਰ ਗਈਆਂ’ ਤੇ ਹਰਜਿੰਦਰ ਸਿੰਘ ਮਾਂਗਟ ਨੇ ਦੋ ਗੀਤ ਸੁਣਾਏ। ਪੜ੍ਹੀਆਂ-ਸੁਣੀਆਂ ਗਈਆਂ ਰਚਨਾਵਾਂ ‘ਤੇ ਰਚਨਾਕਾਰਾਂ ਦੇ ਨਾਲ ਨਾਲ ਸੁਰਿੰਦਰ ਰਾਮਪੁਰੀ, ਸੁਖਜੀਤ, ਮਖਤਿਆਰ ਸਿੰਘ (ਖੰਨਾ), ਗੁਰਭਗਤ ਸਿੰਘ, ਸਿਮਰਜੀਤ ਸਿੰਘ ਕੰਗ, ਸੰਦੀਪ ਸਮਰਾਲਾ, ਤਰਨ ਬੱਲ, ਅਜ਼ਾਦ ਵਿਸਮਾਦ, ਜਸਵੀਰ ਝੱਜ, ਦਿਲਮਨਪ੍ਰੀਤ ਕੌਰ, ਆਤਮਾ ਸਿੰਘ ਕੁਟਾਲਾ, ਮਨਮੋਹਣ ਸਿੰਘ, ਕਰਮਜੀਤ ਸਿੰਘ ਨੇ ਸਾਰਥਿਕ ਅਤੇ ਉਸਾਰੂ ਟਿੱਪਣੀਆਂ ਕੀਤੀਆਂ। ਅੰਤ ਵਿਚ ਡਾ. ਗੁਰਨਾਮ ਕੌਰ ਦੀਆਂ ਦਿਲਦੀਪ ਪ੍ਰਕਾਸ਼ਨ ਦੁਆਰਾ ਪ੍ਰਕਾਸ਼ਤ ਪੁਸਤਕਾਂ ‘ਆਪਣੀ ਮਿੱਟੀ ‘ਚੋ! ਉੱਗਦਿਆਂ’, ‘ਜਬ ਲਗ ਦੁਨੀਆ ਰਹੀਐ ਨਾਨਕ’ ਅਤੇ ‘ਬੀਤੇ ਪਲਾਂ ਦੀ ਦਾਸਤਾਨ’, ਦਿਲਮਨਪ੍ਰੀਤ ਕੌਰ ਨੇ ਸਭਾ ਦੀ ਲਾਇਬ੍ਰੇਰੀ ਲਈ ਭੇਟ ਕੀਤੀਆਂ।