ਗੁਰੂਸਰ ਸੁਧਾਰ: ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਪਿੰਡ ਮੋਹੀ ਦੇ 9ਵੀਂ ਜਮਾਤ ਦੇ ਵਿਦਿਆਰਥੀ ਪ੍ਰਭਦੀਪ ਗੌਤਮ ਦੀ ਕੁੱਟਮਾਰ ਕਰਨ ਵਾਲੇ ਸਕੂਲ ਦੇ ਦਰਜਾ ਚਾਰ ਮੁਲਾਜ਼ਮ ਬਲਜਿੰਦਰ ਸਿੰਘ ‘ਬਾਈ’ ਨੂੰ ਸੁਧਾਰ ਪੁਲੀਸ ਨੇ ਗ੍ਰਿਫ਼ਤਾਰ ਕਰਕੇ ਕੇਸ ਦਰ ਕਰ ਲਿਆ ਹੈ। ਥਾਣਾ ਸੁਧਾਰ ਦੇ ਜਾਂਚ ਅਫ਼ਸਰ ਜ਼ੋਰਾਵਰ ਸਿੰਘ ਅਨੁਸਾਰ ਪੀੜਤ ਵਿਦਿਆਰਥੀ ਦੀ ਮਾਤਾ ਅਨੀਤਾ ਨੇ ਦਰਜ ਕਰਵਾਏ ਬਿਆਨ ਵਿੱਚ ਦੋਸ਼ ਲਾਇਆ ਕਿ ਸਕੂਲ ਪ੍ਰਬੰਧਕ ਫ਼ੀਸ ਲਈ ਪ੍ਰੇਸ਼ਾਨ ਕਰ ਰਹੇ ਸਨ। ਪਰਿਵਾਰ ਨੇ ਗੌਤਮ ਨੂੰ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਪਿੰਡ ਸੁਧਾਰ ਦੇ ਸਕੂਲ ’ਚ ਦਾਖਲ ਕਰਾਉਣ ਦਾ ਇਰਾਦਾ ਜ਼ਾਹਿਰ ਕੀਤਾ ਅਤੇ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਗਏ। ਇਸ ਦੌਰਾਨ ਵਾਈਸ ਪ੍ਰਿੰਸੀਪਲ ਰਛਪਾਲ ਕੌਰ ਦੇ ਦਫ਼ਤਰ ਬਾਹਰ ਖੜ੍ਹੇ ਗੌਤਮ ਨੂੰ ਉੱਥੇ ਪਹੁੰਚੇ ਮੁਲਾਜ਼ਮ ਨੇ ਸੁਧਾਰ ਸਕੂਲ ਜਾਣ ਦਾ ਸਬਕ ਸਿਖਾਉਣ ਲਈ ਕੁੱਟਮਾਰ ਕਰ ਦਿੱਤੀ। -ਪੱਤਰ ਪ੍ਰੇਰਕ