ਲੁਧਿਆਣਾ: ਪੀਏਯੂ ਵਿੱਚ ਐੱਮਐੱਸਸੀ ਮਾਈਕ੍ਰੋਬਾਇਓਲੌਜੀ (ਆਨਰਜ਼) ਦੀ ਵਿਦਿਆਰਥਣ ਗੁਰਪ੍ਰੀਤ ਕੌਰ ਨੂੰ ਅਮਰੀਕਾ ਦੀ ਯੂਨੀਵਰਸਿਟੀ ਤੋਂ ਫੈਲੋਸ਼ਿਪ ਹਾਸਲ ਹੋਈ ਹੈ। ਨਿਊਯਾਰਕ ਇਥਾਕਾ ਵਿੱਚ ਸਥਿਤ ਕਾਰਨਲ ਯੂਨੀਵਰਸਿਟੀ ’ਚ ਪਸ਼ੂ ਵਿਗਿਆਨ ਵਿੱਚ ਪੀਐੱਚਡੀ ਖੋਜ ਲਈ ਗੁਰਪ੍ਰੀਤ ਨੂੰ 32,964 ਅਮਰੀਕਨ ਡਾਲਰ ਸਾਲਾਨਾ ਫੈਲੋਸ਼ਿਪ ਵਜੋਂ ਪ੍ਰਾਪਤ ਹੋਣਗੇ। ਗੁਰਪ੍ਰੀਤ ਆਪਣੀ ਖੋਜ ‘ਜਲਵਾਯੂ ਅਨੁਕੂਲ ਚਾਰੇ ਦੇ ਉਤਪਾਦਨ ਲਈ ਜ਼ਮੀਨ ਦੀ ਸਿਹਤ ਦਾ ਰਖ-ਰਖਾਵ’ ਵਿਸ਼ੇ ’ਤੇ ਕਰੇਗੀ। -ਖੇਤਰੀ ਪ੍ਰਤੀਨਿਧ