ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 30 ਸਤੰਬਰ
ਸਹਾਇਕ ਕਮਿਸ਼ਨਰ ਸਟੇਟ ਟੈਕਸ ਲੁਧਿਆਣਾ-3 ਤੋਂ ਸਟੇਟ ਟੈਕਸ ਅਧਿਕਾਰੀਆਂ ਸੁਨੀਲ ਗੋਇਲ ਅਤੇ ਐੱਸਟੀਓ ਅਸ਼ੋਕ ਕੁਮਾਰ ਦੀ ਟੀਮ ਵੱਲੋਂ ‘ਨਿਟ ਐਂਡ ਫੈਬ ਹੌਜ਼ਰੀ ਟਰੇਡ ਐਸੋਸੀਏਸ਼ਨ’ ਨਾਲ ਮੀਟਿੰਗ ਕੀਤੀ ਗਈ।ਸਹਾਇਕ ਕਮਿਸ਼ਨਰ ਸਟੇਟ ਟੈਕਸ (ਏਸੀਐੱਸਟੀ) ਲੁਧਿਆਣਾ-3 ਸ਼ਾਇਨੀ ਸਿੰਘ ਨੇ ਦੱਸਿਆ ਕਿ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੀਆਂ ਹਦਾਇਤਾਂ ਅਨੁਸਾਰ ਮੀਟਿੰਗ ਦੌਰਾਨ ਡੀਲਰਾਂ ਨੂੰ ਜੂਨ 2022 ਦੀ 47ਵੀਂ ਜੀਐਸਟੀ ਕੌਂਸਲ ਦੀ ਮੀਟਿੰਗ ਤੋਂ ਬਾਅਦ 18 ਜੁਲਾਈ 2022 ਨੂੰ ਲਾਗੂ ਕੀਤੀਆਂ ਟੈਕਸ ਦਰਾਂ ਵਿੱਚ ਹਾਲ ਹੀ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਸਬੰਧੀ ਜਾਗਰੂਕ ਕੀਤਾ ਗਿਆ।ਉਨ੍ਹਾਂ ਡੀਲਰਾਂ ਨੂੰ ਰਿਟਰਨ ਭਰਨ, ਈ-ਬਿਲਿੰਗ ਅਤੇ ਟੈਕਸ ਪ੍ਰਣਾਲੀ ਦੇ ਸਬੰਧ ਵਿੱਚ ਪਾਲਣਾ ਦੇ ਰੂਪ ਵਿੱਚ ਲਾਗੂ ਕੀਤੇ ਜਾ ਰਹੇ ਨਵੇਂ ਬਦਲਾਅ ਤੋਂ ਜਾਣੂ ਕਰਵਾਇਆ ਅਤੇ ਟੈਕਸ ਭੁਗਤਾਨ ਅਤੇ ਰਿਟਰਨ ਫਾਈਲਿੰਗ ਦੀ ਪਾਲਣਾ ਦੇ ਸਬੰਧ ਵਿੱਚ ਵਧੀਆ ਅਭਿਆਸਾਂ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਕਿੱਤੇ ਨਾਲ ਜੁੜੇ ਲੋਕਾਂ ਨੂੰ ਆ ਰਹੀਆਂ ਤਕਨੀਕੀ ਮੁਸ਼ਕਲਾਂ ਅਤੇ ਹੋਰ ਮੁੱਦਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਅਤੇ ਵਿਭਾਗ ਵੱਲੋਂ ਇਸਦਾ ਤੇਜ਼ੀ ਨਾਲ ਨਿਪਟਾਰਾ ਕਰਨਾ ਯਕੀਨੀ ਬਣਾਇਆ ਗਿਆ। ਮੀਟਿੰਗ ਵਿੱਚ ਪ੍ਰਧਾਨ ਵਿਪਨ ਵਿਨਾਇਕ, ਸਚਿਤ ਮੋਹਨ, ਡੀਕੇ ਅਰੋੜਾ, ਸੰਜੂ ਧੀਰ, ਅਜੀਤ ਸਿੰਘ, ਅੰਕਿਤ ਜੈਨ, ਵਿਜੇ ਜੰਡ, ਸ਼ਿਵ ਭੰਡਾਰੀ, ਰੋਹਤਾਸ਼ ਸ਼ਰਮਾ, ਸੋਨੂੰ ਸਿੰਘ, ਸੁਸ਼ੀਲ ਜੈਨ ਅਤੇ ਅਨਿਲ ਬਾਗਲਾ ਆਦਿ ਵੀ ਹਾਜ਼ਰ ਸਨ।