ਜਗਰਾਉਂ (ਪੱਤਰ ਪ੍ਰੇਰਕ): ਥਾਣਾ ਸਦਰ ਦੀ ਪੁਲੀਸ ਨੇ ਪਿੰਡ ਸਿੱਧਵਾਂ ਕਲਾਂ ਦੀ ਔਰਤ ਦੇ ਬਿਆਨਾਂ ’ਤੇ ਉਸ ਦੀਆਂ ਵਾਲੀਆਂ ਝਪਟਣ ਵਾਲੇ ਮੋਟਰਸਾਈਕਲ ਸਵਾਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੀੜਤ ਔਰਤ ਹਰਜੀਤ ਕੌਰ ਪਤਨੀ ਸਰਵਣ ਸਿੰਘ ਨੇ ਦੱਸਿਆ ਕਿ ਉਹ ਕੱਲ੍ਹ ਦੇਰ ਸ਼ਾਮ ਆਪਣੇ ਪਲਾਟ ’ਚ ਪਾਥੀਆਂ ਪੱਥ ਰਹੀ ਸੀ ਕਿ ਦੋ ਨੌਜਵਾਨ ਆਏ ਤੇ ਮੋਟਰਸਾਈਕਲ ਦੇ ਪਿੱਛੇ ਬੈਠਾ ਇੱਕ ਨੌਜਵਾਨ ਉਤਰਿਆ ਅਤੇ ਉਸਦੇ ਕੰਨਾਂ ’ਚ ਪਾਈਆਂ ਕਰੀਬ ਪੌਣੇ ਤੋਲੇ ਦੀਆਂ ਵਾਲੀਆਂ ਖਿੱਚ ਕੇ ਦੌੜ ਗਏ। ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਤੇ ਬਲਦੇਵ ਸਿੰਘ ਦੋਵੇਂ ਵਾਸੀ ਪਿੰਡ ਮਲਸੀਹਾਂ ਬਾਜ਼ਣ ਵਜੋਂ ਹੋਈ ਹੈ।