ਲੁਧਿਆਣਾ : ਥਾਣਾ ਸਦਰ ਦੇ ਇਲਾਕੇ ਵਿੱਚ ਸਥਿਤ ਸ਼ਹੀਦ ਰੋੜੀ ਵਾਲੇ ਬਾਬਿਆਂ ਦੇ ਅਸਥਾਨ ਵਿੱਚ ਚੋਰੀ ਹੋ ਗਈ। ਬਾਬਿਆਂ ਦੀ ਜਗ੍ਹਾਂ ਦੀ ਸੇਵਾ ਸੰਭਾਲ ਕਰਨ ਵਾਲੇ ਸੇਵਾਦਾਰ ਗਗਨਦੀਪ ਸਿੰਘ ਵਾਸੀ ਪਿੰਡ ਲਲਤੋਂ ਕਲਾਂ ਨੇ ਦੱਸਿਆ ਹੈ ਕਿ ਉਹ ਰੋਜ਼ ਵਾਂਗ ਰਾਤ 10 ਵਜੇ ਤਾਲਾ ਲਗਾ ਕੇ ਆਪਣੇ ਘਰ ਚਲੇ ਗਿਆ। ਅਗਲੇ ਦਿਨ ਸਵੇਰੇ 6 ਵਜੇ ਆ ਕੇ ਵੇਖਿਆ ਤਾਂ ਬਾਬਿਆਂ ਦੇ ਅਸਥਾਨ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਅੰਦਰੋਂ ਗੋਲਕ ਅਤੇ ਹੋਰ ਸਾਮਾਨ ਗਾਇਬ ਸੀ। ਜਦੋਂ ਉਸ ਨੇ ਸੀਸੀਟੀਵੀ ਕੈਮਰੇ ਚੈਕ ਕੀਤੇ ਤਾਂ ਪਤਾ ਲੱਗਿਆ ਕਿ ਮੁਲਜ਼ਮਾਂ ਨੇ ਬਾਬਿਆਂ ਦੇ ਅਸਥਾਨ ਅੰਦਰ ਨੰਗੇ ਸਿਰ ਦਾਖਲ ਹੋ ਕੇ ਪ੍ਰਸ਼ਾਦ ਅਤੇ ਹੋਰ ਸਮੱਗਰੀ ਚੁੱਕ ਲਈ। ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਹੈ ਕਿ ਗੋਗੀ, ਆਕਾਸ਼ ਕੁਮਾਰ ਅਤੇ ਗੱਗੂ ਵਾਸੀ ਪਿੰਡ ਲਲਤੋਂ ਕਲਾਂ ਖਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ