ਲੁਧਿਆਣਾ : ਥਾਣਾ ਡੇਹਲੋਂ ਦੇ ਇਲਾਕੇ ਪਿੰਡ ਬੂਲ ਦੇ ਸਰਕਾਰੀ ਪ੍ਰਾਈਮਰੀ ਸਕੂਲ਼ ਦੇ ਤਾਲੇ ਤੋੜ ਕੇ ਨਾਮਲੂਮ ਵਿਅਕਤੀ ਸਾਮਾਨ ਚੋਰੀ ਕਰਕੇ ਲੈ ਗਏ। ਇਸ ਬਾਰੇ ਸਕੂਲ ਦੇ ਮੁੱਖ ਅਧਿਆਪਕ ਅਜੀਤ ਸਿੰਘ ਪੁੱਤਰ ਬਚਿੰਤ ਸਿੰਘ ਵਾਸੀ ਪ੍ਰੀਤ ਨਗਰ ਸ਼ਿਮਲਾਪੁਰੀ ਨੇ ਦੱਸਿਆ ਹੈ ਕਿ ਸਵੇਰ ਸਮੇਂ ਜਦੋਂ ਉਹ ਸਕੂਲ ਆਏ ਤਾਂ ਵੇਖਿਆ ਕਿ ਸਕੂਲ ਦੇ ਦਫਤਰ ਤੇ ਹੋਰ ਕਮਰਿਆਂ ਦੇ ਤਾਲੇ ਖੁੱਲੇ ਹੋਏ ਸਨ। ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਕੋਈ ਕਮਰਿਆਂ ਵਿੱਚੋਂ ਇੱਕ ਕੰਪਿਊਟਰ, ਇੱਕ ਸਾਊਂਡ ਸਿਸਟਮ, ਇੱਕ ਸੀਸੀਟੀਵੀ ਡੀਵੀਆਰ ਅਤੇ ਇੱਕ ਐਲਈਡੀ 43 ਇੰਚੀ ਮਾਰਕਾ ਸੈਮਸੰਗ ਚੋਰੀ ਕਰਕੇ ਲੈ ਗਿਆ। ਹੌਲਦਾਰ ਸਲਵਿੰਦਰਪਾਲ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। – ਨਿੱਜੀ ਪੱਤਰ ਪ੍ਰੇਰਕ