ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 17 ਜੁਲਾਈ
ਥਾਣਾ ਦੁੱਗਰੀ ਦੇ ਇਲਾਕੇ ਪੱਖੋਵਾਲ ਰੋਡ ਸਥਿਤ ਪਾਸੀ ਨਗਰ ਦੇ ਇੱਕ ਦਫ਼ਤਰ ਵਿੱਚੋਂ ਨਾਮਲੂਮ ਵਿਅਕਤੀ ਮੇਜ਼ ਦੇ ਦਰਾਜ਼ ਦਾ ਤਾਲਾ ਤੋੜ ਕੇ ਲਾਇਸੈਂਸੀ ਪਿਸਤੌਲ ਅਤੇ ਲੱਖਾਂ ਦੀ ਨਕਦੀ ਚੋਰੀ ਕਰਕੇ ਲੈ ਗਏ। ਪੰਜਾਬ ਮਾਤਾ ਨਗਰ ਪੱਖੋਵਾਲ ਰੋਡ ਵਾਸੀ ਸ਼ੰਮੀ ਕੁਮਾਰ ਨੇ ਪੁਲੀਸ ਨੂੰ ਦੱਸਿਆ ਹੈ ਕਿ ਉਸਦਾ ਪ੍ਰਾਪਰਟੀ ਐਡਵਾਈਜ਼ਰ ਅਤੇ ਕਾਰ ਸੇਲ ਪਰਚੇਜ਼ ਦਾ ਦਫ਼ਤਰ ਪਾਸੀ ਨਗਰ ਗਲੀ ਨੰਬਰ 10 ਵਿੱਚ ਹੈ। ਦੁਪਹਿਰ ਸਮੇਂ ਉਹ ਆਪਣੇ ਦਫ਼ਤਰ ਅੰਦਰ ਰੱਖੇ ਮੇਜ਼ ਦੇ ਦਰਾਜ਼ ਵਿੱਚ ਛੇ ਗੋਲੀਆਂ ਨਾਲ ਭਰਿਆ 33 ਬੋਰ ਦਾ ਲਾਇਸੈਂਸੀ ਪਿਸਤੌਲ ਅਤੇ ਇੱਕ ਲੱਖ ਦੱਸ ਹਜ਼ਾਰ ਰੁਪਏ ਦੀ ਰਕਮ ਰੱਖਕੇ ਗਿਆ ਸੀ। ਉਸ ਵੱਲੋਂ ਦਰਾਜ਼ ਨੂੰ ਤਾਲਾ ਵੀ ਲਾਇਆ ਹੋਇਆ ਸੀ।