ਖੇਤਰੀ ਪ੍ਰਤੀਨਿਧ
ਲੁਧਿਆਣਾ, 22 ਅਗਸਤ
ਸਥਾਨਕ ਗੁਰਦੇਵ ਨਗਰ ਦੇ ਰਹਿਣ ਵਾਲੇ ਜਤਿੰਦਰ ਕੁਮਾਰ ਪੁੱਤਰ ਈਸ ਕੁਮਾਰ ਨੇ ਡਿਵੀਜ਼ਨ ਨੰਬਰ 7 ਵਿੱਚ ਸ਼ਿਕਾਇਤ ਕੀਤੀ ਕਿ ਉਹ ਵੱਖ ਵੱਖ ਮੁਹੱਲਿਆਂ ਵਿੱਚ ਕੇਬਲ ਲਗਾਉਣ ਦਾ ਕੰਮ ਕਰਦਾ ਹੈ। ਬੀਤੀ 17 ਅਗਸਤ ਨੂੰ ਇੱਕ ਹੋਰ ਕੰਪਨੀ ਦੇ ਅਪਰੇਟਰ ਨੇ ਉਨ੍ਹਾਂ ਦੀਆਂ ਤਾਰਾਂ ਕੱਟ ਦਿੱਤੀਆਂ ਅਤੇ ਸੈਟਅੱਪ ਬਾਕਸ ਲਾਹ ਦਿੱਤੇ। ਜਿਨ੍ਹਾਂ ਵਿੱਚੋਂ ਉਹ ਤਾਰਾਂ ਅਤੇ ਦੋ ਸੈਟਅੱਪ ਬਾਕਸ ਚੋਰੀ ਕਰਕੇ ਲੈ ਗਿਆ। ਜਤਿੰਦਰ ਨੇ ਇਹ ਵੀ ਦੱਸਿਆ ਕਿ ਹੁਣ ਤੱਕ ਉਸ ਦੇ 19 ਸੈਟਅੱਪ ਬਾਕਸ ਚੋਰੀ ਹੋ ਚੁੱਕੇ ਹਨ। ਪੁਲੀਸ ਨੇ ਜਤਿੰਦਰ ਕੁਮਾਰ ਦੀ ਸ਼ਿਕਾਇਤ ’ਤੇ ਮੰਗਤ ਰਾਏ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।