ਲੁਧਿਆਣਾ: ਇਥੇ ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਤਿੰਨ ਜਣਿਆਂ ਨੂੰ ਸੱਟਾ ਲਾਉਂਦਿਆਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਪਾਰਟੀ ਨੇ ਮੇਨ ਮਾਰਕੀਟ ਗਣੇਸ਼ ਨਗਰ ਜਨਕਪੁਰੀ ’ਚ ਦੜਾ ਸੱਟਾ ਲਗਾਉਂਦੇ ਹੋਏ ਰਾਜ ਕੁਮਾਰ ਵਾਸੀ ਨਿਊ ਸ਼ਾਸਤਰੀ ਨਗਰ ਨੂੰ ਗ੍ਰਿਫ਼ਤਾਰ ਕਰ ਕੇ 5160 ਰੁਪਏ ਬਰਾਮਦ ਕੀਤੇ ਹਨ। ਇਸੇ ਤਰ੍ਹਾਂ ਥਾਣਾ ਸਾਹਨੇਵਾਲ ਦੇ ਅਧਿਕਾਰੀ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਮੁਹੰਮਦ ਅਲਮੂਦੀਨ ਵਾਸੀ ਗਰਚਾ ਕਲੋਨੀ ਨੂੰ ਮੇਨ ਬਾਜ਼ਾਰ ਸਾਹਨੇਵਾਲ ਵਿੱੱਚ ਸੱਟਾ ਲਗਾਉਂਦਿਆਂ ਕਾਬੂ ਕਰਕੇ 1635 ਰੁਪਏ, ਗੱਤਾ, ਪੈੱਨ ਅਤੇ ਕਾਪੀ ਬਰਾਮਦ ਕੀਤੀ ਹੈ। ਹੌਲਦਾਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਸੰਜੇ ਖਾਨ ਵਾਸੀ ਨੰਦਪੁਰ ਸਾਹਨੇਵਾਲ ਨੂੰ ਵੀ ਸੱਟਾ ਲਗਾਉਂਦਿਆਂ ਗ੍ਰਿਫ਼ਤਾਰ ਕਰ ਕੇ 980 ਰੁਪਏ, ਗੱਤਾ, ਪੈੱਨ ਤੇ ਕਾਪੀ ਬਰਾਮਦ ਕੀਤੇ ਹਨ। ਪੁਲੀਸ ਸਾਰੇ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ