ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 20 ਜੂਨ
ਥਾਣਾ ਸਰਾਭਾ ਨਗਰ ਦੇ ਇਲਾਕੇ ਵਿੱਚ ਸਥਿਤ ਇੱਕ ਹੋਟਲ ਵਿੱਚ ਖਾਣਾ ਖਾ ਰਹੇ ਇੱਕ ਪਰਿਵਾਰ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਪੁਲੀਸ ਵੱਲੋਂ ਸੱਤ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਕੋਕ ਏਜੰਸੀ, ਮੁਹੱਲਾ ਗੁਰਮੇਲ ਨਗਰ ਲੁਹਾਰਾ ਵਾਸੀ ਮੁਰਲੀ ਜੈਸਵਾਲ ਨੇ ਦੱਸਿਆ ਹੈ ਕਿ ਉਹ ਹੋਟਲ ਕੋਜ਼ੀ ਇਨ ਨਿਊ ਸੁੰਦਰ ਨਗਰ, ਅਮਨ ਪਾਰਕ ਰਾਜਗੁਰੂ ਨਗਰ ਵਿੱਚ ਹੋਟਲ ਮਾਲਕ ਅਮਿੱਤ ਕੱਕੜ ਅਤੇ ਹਰਸ਼ ਕੱਕੜ ਨਾਲ ਖਾਣਾ ਖਾ ਰਹੇ ਸੀ ਤਾਂ ਗੌਰਵ ਤਿਵਾੜੀ ਨੇ ਆਪਣੇ ਸਾਥੀਆਂ ਸਣੇ ਤੇਜ਼ਧਾਰ ਹਥਿਆਰਾਂ ਸਮੇਤ ਕਮਰੇ ਵਿੱਚ ਜਬਰੀ ਆ ਗਏ ਅਤੇ ਆਉਂਦਿਆਂ ਹੀ ਗਾਲੀ ਗਲੋਚ ਕਰਦਿਆਂ ਕੁੱਟਮਾਰ ਕਰਨ ਲੱਗ ਪਏ। ਜਦੋਂ ਰੌਲਾ ਪਾਇਆ ਤਾਂ ਉਹ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਥਾਣੇਦਾਰ ਹਰਦੀਪ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਗੌਰਵ ਤਿਵਾੜੀ ਵਾਸੀ ਸੰਤ ਵਿਹਾਰ ਹੈਬੋਵਾਲ ਕਲਾਂ, ਨਵਜੋਤ ਸਿੰਘ ਵਾਸੀ ਬਾਗ ਵੇਹੜਾ ਬੋਹਾ ਮਾਨਸਾ, ਜਗਜੀਤ ਸਿੰਘ ਉਰਫ਼ ਜੱਗੀ ਵਾਸੀ ਪਿੰਡ ਫ਼ਤਹਿਪੁਰ, ਮਾਨਸਾ, ਰੋਮੀ ਵਾਸੀ ਮੁਹੱਲਾ ਸੰਤ ਵਿਹਾਰ, ਚੂਹੜਪੁਰ ਰੋਡ ਹੈਬੋਵਾਲ ਕਲਾਂ, ਪ੍ਰਿੰਸ ਅਤੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।