ਖੇਤਰੀ ਪ੍ਰਤੀਨਿਧ
ਲੁਧਿਆਣਾ, 7 ਸਤੰਬਰ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਪਸ਼ੂ ਪਾਲਣ ਪਸਾਰ ਸਿੱਖਿਆ ਵਿਭਾਗ ਵਲੋਂ ਸ਼ੁਰੂ ਕੀਤਾ ਗਿਆ ਮੁਰਗੀ ਪਾਲਣ ਸਬੰਧੀ ਦੋ ਹਫ਼ਤੇ ਦਾ ਸਿਖਲਾਈ ਕੋਰਸ ਸੰਪੂਰਨ ਹੋ ਗਿਆ। ਇਸ ਸਿਖਲਾਈ ਵਿਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ 11 ਨੌਜਵਾਨ ਕਿਸਾਨਾਂ ਨੇ ਹਿੱਸਾ ਲਿਆ। ਕੋਰਸ ਦੇ ਤਕਨੀਕੀ ਸੰਯੋਜਕ ਡਾ. ਐਸ ਕੇ ਕਾਂਸਲ ਨੇ ਕਿਹਾ ਕਿ ਖੇਤੀਬਾੜੀ ਵਿਭਿੰਨਤਾ ਵਿਚ ਮੁਰਗੀ ਪਾਲਣ ਕਿੱਤਾ ਫਾਇਦੇਮੰਦ ਵਿਕਲਪ ਹੈ। ਉਨ੍ਹਾਂ ਇਸ ਪੇਸ਼ੇ ਵਿਚ ਜੈਵਿਕ ਸੁਰੱਖਿਆ ਦੀ ਮਹੱਤਤਾ ਸਬੰਧੀ ਵੀ ਜਾਗਰੂਕ ਕੀਤਾ।
ਕੋਰਸ ਦੇ ਸੰਯੋਜਕ ਡਾ. ਵਾਈ ਐਸ ਜਾਦੋਂ ਅਤੇ ਗੁਰਜੋਤ ਕੌਰ ਮਾਵੀ ਨੇ ਮੁਰਗੀ ਪਾਲਣ ਵਿਚ ਨਸਲਾਂ ਸਬੰਧੀ, ਸ਼ੈਡ ਦੇ ਨਿਰਮਾਣ ਬਾਰੇ, ਘਰ ਦੇ ਪਿਛਵਾੜੇ ਮੁਰਗੀ ਪਾਲਣ, ਏਕੀਕ੍ਰਿਤ ਮੁਰਗੀ ਪਾਲਣ ਅਤੇ ਰਹਿੰਦ-ਖੂੰਹਦ ਦੇ ਪ੍ਰਬੰਧਨ ਸਬੰਧੀ ਦੱਸਿਆ।