ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਜੂਨ
ਰੈੱਡ ਕਰਾਸ ਵੱਲੋਂ ਬਲਾਕ ਤਿੰਨ ਵਿਚ ਪੈਂਦੇ ਸੀਨੀਅਰ, ਹਾਈ, ਮਿਡਲ ਤੇ ਪ੍ਰਾਇਮਰੀ ਸਕੂਲਾਂ ਵਿੱਚ ਤਾਇਨਾਤ ਮਿਡ-ਡੇਅ ਮੀਲ ਵਰਕਰਜ਼ ਦੀ ਟ੍ਰੇਨਿੰਗ-ਕਮ-ਵਰਕਸ਼ਾਪ ਲਾਈ ਗਈ। ਇਸ ਮੌਕੇ ਰੈੱਡ ਕਰਾਸ ਵਾਲੰਟੀਅਰ ਜਗਜੀਤ ਸਿੰਘ ਮਾਨ ਨੇ ਕਿਹਾ ਕਿ ਸਕੂਲਾਂ ਵਿੱਚ ਮਿਡ-ਡੇਅ ਮੀਲ ਵਰਕਰਾਂ ਦਾ ਮਹਤੱਵਪੂਰਨ ਸਥਾਨ ਹੈ। ਉਨ੍ਹਾਂ ਚੁੱਲੇ ਚੌਂਕੇ ਦੀ ਸਫ਼ਾਈ, ਖਾਣਾ ਬਣਾਉਣ ਵਾਲੇ ਦੀ ਸਫ਼ਾਈ, ਬਰਤਨਾਂ ਦੀ ਸਫ਼ਾਈ, ਖਾਣੇ ਨੂੰ ਚੁੱਕ ਕੇ ਰੱਖਣ, ਰਸੋਈ ਵਿੱਚ ਕਿਸੇ ਹੋਰ ਦੇ ਨਾ ਖੜ੍ਹਨ-ਬੈਠਣ, ਚੁੱਲੇ ਜਾਂ ਭੱਠੀ ਉਪਰ ਕੰਮ ਕਰਦਿਆਂ ਆਪਣੀ ਸੁਰੱਖਿਆ ਨੂੰ ਪਹਿਲ ਦੇਣ, ਗਰਮ ਖਾਣੇ ਨੂੰ ਧਿਆਨ ਨਾਲ ਪਰੋਸਣ ਆਦਿ ਸਬੰਧੀ ਚਾਨਣਾ ਪਾਇਆ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਇੰਦੂ ਸੂਦ ਨੇ ਵਰਕਰਾਂ ਨੂੰ ਦਰਪੇਸ਼ ਸਮੱਸਿਆਵਾਂ ਵੀ ਸੁਣੀਆਂ। ਇਸ ਵਰਕਸ਼ਾਪ ’ਚ ਰੈੱਡ ਕਰਾਸ ਵਾਲੰਟੀਅਰ ਹੈਲਪਰ ਰੋਹਿਤ ਅਵਸਥੀ ਨੇ ਭੂਮਿਕਾ ਨਿਭਾਈ ਜਦਕਿ ਬਲਾਕ ਮਿੱਡ-ਡੇਅ ਮੀਲ ਇੰਚਾਰਜ ਹਰਜੀਤ ਕੌਰ, ਅਧਿਆਪਕ ਅਮਨਦੀਪ ਖੇੜਾ, ਵਿਨੀਤਾ ਰਾਣੀ, ਰਜਿੰਦਰ ਕੁਮਾਰ, ਭਗਵੰਤ ਸਿੰਘ ਤੇ ਨਿਰਮਲ ਸਿੰਘ ਹਾਜ਼ਰ ਸਨ।