ਪੱਤਰ ਪ੍ਰੇਰਕ
ਮਾਛੀਵਾੜਾ, 20 ਮਈ
ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਗਹਿਲੇਵਾਲ ਦੇ ਵਾਸੀ ਨਿਰਮਲ ਸਿੰਘ ਦੀ ਲੜਕੀ ਸੁਮਨਪ੍ਰੀਤ ਕੌਰ ਜੋ ਕਿ ਦਸਵੀਂ ਜਮਾਤ ਦੀ ਵਿਦਿਆਰਥਣ ਹੈ। ਵਧੀਆ ਪ੍ਰੀਖਿਆ ਨਾ ਹੋਣ ਕਾਰਨ ਉਹ ਘਰੋਂ ਲਾਪਤਾ ਹੋ ਗਈ ਹੈ। ਲੜਕੀ ਦੇ ਪਿਤਾ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਨੇੜੇ ਹੀ ਪਿੰਡ ਫ਼ਤਹਿਗੜ੍ਹ ਜੱਟਾਂ ਦੇ ਪ੍ਰਾਈਵੇਟ ਸਕੂਲ ਵਿਚ 10ਵੀਂ ਦੀ ਵਿਦਿਆਰਥਣ ਹੈ। ਲੰਘੀ 18 ਮਈ ਨੂੰ ਉਸਦਾ ਪੇਪਰ ਸੀ ਅਤੇ ਜਦੋਂ ਉਹ ਪ੍ਰੀਖਿਆ ਦੇਣ ਤੋਂ ਬਾਅਦ ਘਰ ਆਈ ਤਾਂ ਉਸ ਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਪ੍ਰੀਖਿਆਵਾਂ ਵਧੀਆ ਨਹੀਂ ਹੋਈਆਂ। ਇਸ ਉਹ ਕਾਫ਼ੀ ਪ੍ਰੇਸ਼ਾਨ ਦਿਖ ਰਹੀ ਸੀ। 18 ਮਈ ਦੀ ਰਾਤ ਨੂੰ ਸਾਰੇ ਪਰਿਵਾਰ ਸਮੇਤ ਉਹ ਵੀ ਘਰ ’ਚ ਸੌਂ ਰਹੀ ਸੀ ਪਰ ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਉਹ ਗਾਇਬ ਸੀ। ਥਾਣਾ ਮੁਖੀ ਇੰਸਪੈਕਟਰ ਕੁਲਵੀਰ ਸਿੰਘ ਨੇ ਦੱਸਿਆ ਕਿ ਥਾਣਾ ਕੂੰਮਕਲਾਂ ਵਿੱਚ ਸ਼ਿਕਾਇਤ ਦਰਜ ਹੋਣ ਮਗਰੋਂ ਪੁਲੀਸ ਨੇ ਵਿਦਿਆਰਥਣ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਭੇਤਭਰੀ ਹਾਲਤ ਵਿੱਚ ਲੜਕੀ ਲਾਪਤਾ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਦੁੱਗਰੀ ਦੇ ਇਲਾਕੇ ਵਿੱਚੋਂ ਇੱਕ ਲੜਕੀ ਭੇਤਭਰੀ ਹਾਲਤ ਵਿੱਚ ਲਾਪਤਾ ਹੋ ਗਈ। ਲੜਕੀ ਦੀ ਮਾਤਾ ਸ਼ਾਂਤੀ ਦੇਵੀ ਵਾਸੀ ਦੁਗਰੀ ਨੇ ਦੱਸਿਆ ਹੈ ਕਿ ਉਸ ਦੀ ਧੀ ਰੀਤੂ ਕੁਮਾਰੀ (18 ਸਾਲ) ਘਰੋਂ ਦੱਸੇ ਬਿਨਾਂ ਕਿਧਰੇ ਚਲੀ ਗਈ ਹੈ। ਪੁਲੀਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।