ਜਗਰਾਉਂ: ਬਿਜਲੀ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਡਿਵੀਜ਼ਨ ਦੀ ਚੋਣ ਜ਼ੋਨਲ ਆਗੂ ਅਵਤਾਰ ਬੱਸੀਆਂ, ਦਲਜੀਤ ਜੱਸੋਵਾਲ ਦੀ ਹਾਜ਼ਰੀ’ਚ ਸਰਬਸੰਮਤੀ ਨਾਲ ਨੇਪਰੇ ਚੜ੍ਹੀ। ਡੈਲੀਗੇਟਾਂ ਦੀ ਭਰਵੀ ਹਾਜ਼ਰੀ’ਚ ਜਥੇਬੰਦੀ ਦੇ ਪਿਛਲੇ ਲੰਬੇ ਸਮੇਂ ਤੋਂ ਅਗਵਾਈ ਕਰ ਰਹੇ ਇੰਜੀ. ਹਰਵਿੰਦਰ ਸਿੰਘ ਸਵੱਦੀ ਨੂੰ ਛੇਵੀਂ ਵਾਰ ਪ੍ਰਧਾਨ ਚੁਣ ਲਿਆ ਗਿਆ। ਉਨ੍ਹਾਂ ਤੋਂ ਇਲਾਵਾ ਜਗਤਾਰ ਸਿੰਘ ਮੋਰਕਰੀਮਾ ਅਤੇ ਪਰਮਜੀਤ ਚੀਮਾ ਨੂੰ ਮੀਤ ਪ੍ਰਧਾਨ, ਬੂਟਾ ਸਿੰਘ ਮਲਕ ਨੂੰ ਡਵੀਜ਼ਨ ਖਜ਼ਾਨਚੀ, ਅਵਤਾਰ ਸਿੰਘ ਕਲੇਰ ਨੂੰ ਸਕੱਤਰ, ਜੇ.ਈ. ਕੁਲਵੰਤ ਸਿੰਘ ਨੂੰ ਸਹਾਇਕ ਸਕੱਤਰ ਚੁਣਿਆ ਗਿਆ। ਪ੍ਰਧਾਨ ਸਵੱਦੀ ਨੇ ਜਥੇਬੰਦੀ ਦੇ ਗੌਰਵਮਈ ਇਤਿਹਾਸ ਬਾਰੇ ਅਤੇ ਲੜ੍ਹੇ ਸੰਘਰਸ਼ਾਂ ਬਾਰੇ ਚਨਾਣਾ ਪਾਇਆ। ਉਨ੍ਹਾਂ ਆਖਿਆ ਕਿ ਜਥੇਬੰਦੀ ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ ਅਤੇ ਪ੍ਰਾਪਤੀ ਲਈ ਲੜਾਈ ਜਾਰੀ ਰੱਖੇਗੀ। -ਪੱਤਰ ਪ੍ਰੇਰਕ