ਪੱਤਰ ਪ੍ਰੇਰਕ
ਜਗਰਾਉਂ, 4 ਜੁਲਾਈ
ਪੁਲੀਸ ਥਾਣਾ ਸੀਆਈਏ ਨੇ ਸ਼ਹਿਰ ’ਚ ਪਿਛਲੇ ਵਰ੍ਹੇ ਬਾਬਾ ਬਣ ਕੇ ਇੱਕ ਔਰਤ ਕੋਲੋਂ 28 ਤੋਲੇ ਸੋਨੇ ਦੇ ਗਹਿਣੇ ਠੱਗਣ ਵਾਲੇ ਗੈਂਗ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਡੀ.ਐਸ.ਪੀ ਦਲਬੀਰ ਸਿੰਘ ਨੇ ਦੱਸਿਆ ਕਿ ਥਾਣਾ ਸ਼ਹਿਰੀ ’ਚ ਪੁਲੀਸ ਨੇ ਇੱਕ ਕੇਸ ਦਰਜ ਕੀਤਾ ਸੀ ਕਿ ਇੱਕ ਔਰਤ ਤੇ ਉਸ ਦੇ ਦੋ ਸਾਥੀ ਗੁਰਨਾਮ ਸਿੰਘ ਵਾਸੀ ਕੱਚਾ ਕਿਲ੍ਹਾ (ਜਗਰਾਉਂ) ਦੀ ਘਰਵਾਲੀ ਤੇ ਉਸ ਕੋਲੋਂ ਸੋਨਾ ਦੋ ਗੁਣਾ ਕਰਨ ਦਾ ਝਾਂਸਾ ਦੇ ਕੇ ਕਰੀਬ 28 ਤੋਲਾ ਸੋਨਾ ਠੱਗ ਕੇ ਲੈ ਗਏ ਸਨ। ਪੁਲੀਸ ਨੇ ਗੈਂਗ ਦੇ ਦੋ ਮੈਂਬਰ ਪਰਮਜੀਤ ਕੌਰ ਵਾਸੀ ਪਿੰਡ ਲੱਖਾ ਹਾਲ ਵਾਸੀ ਸ਼ੇਰਪੁਰ ਫਾਟਕ (ਜਗਰਾਉਂ) ਤੇ ਅਸ਼ੋਕ ਕੁਮਾਰ ਵਾਸੀ ਸਲੇਮਪੁਰ ਨੂੰ ਗ੍ਰਿਫਤਾਰ ਕਰਕੇ ਕੀਤਾ ਹੈ।