ਲੁਧਿਆਣਾ: ਥਾਣਾ ਡਾਬਾ ਦੇ ਇਲਾਕੇ ਵਿੱਚ ਦੋ ਨਾਬਾਲਿਗ ਲੜਕੀਆਂ ਭੇਤਭਰੀ ਹਾਲਾਤ ਵਿਚ ਗੁੰਮ ਹੋ ਗਈਆਂ। ਰੇਰੂ ਸਾਹਿਬ ਰੋਡ ਵਾਸੀ ਰਾਜ ਕੁਮਾਰ ਨੇ ਦੱਸਿਆ ਕਿ ਉਸ ਦੀ 16 ਸਾਲਾ ਲੜਕੀ ਅਤੇ ਭਤੀਜੇ ਸੀਆ ਰਾਮ ਦੀ 15 ਸਾਲਾ ਲੜਕੀ ਬਿਨਾਂ ਦੱਸੇ 25 ਮਈ ਨੂੰ ਕਿਧਰੇ ਚਲੀਆਂ ਗਈਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਬਸੰਤ ਨਗਰ ਵਾਸੀ ਸੁਰੇਸ਼ ਕੁਮਾਰ ਅਤੇ ਉਸ ਦਾ ਸਾਥੀ ਲੜਕੀਆਂ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਏ ਹਨ। ਪੁਲੀਸ ਵੱਲੋਂ ਸੁਰੇਸ਼ ਕੁਮਾਰ ਅਤੇ ਉਸ ਦੇ ਸਾਥੀ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ