ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 16 ਸਤੰਬਰ
ਥਾਣਾ ਪੀਏਯੂ ਦੇ ਇਲਾਕੇ ਪ੍ਰਤਾਪ ਸਿੰਘ ਵਾਲਾ ਨੇੜੇ ਦੋ ਸਕੀਆਂ ਨਾਬਾਲਗ ਭੈਣਾਂ ਭੇਤ-ਭਰੀ ਹਾਲਤ ਵਿੱਚ ਲਾਪਤਾ ਹੋ ਗਈਆਂ ਹਨ। ਇਸ ਸਬੰਧੀ ਭਾਈ ਬਾਲਾ ਜੀ ਨਗਰੀ ਪ੍ਰਤਾਪ ਸਿੰਘ ਵਾਲਾ ਵਾਸੀ ਮਮਤਾ ਰਾਣੀ ਨੇ ਦੱਸਿਆ ਕਿ ਉਹ ਕੰਮ ਸਬੰਧੀ ਘਰੋਂ ਬਾਹਰ ਗਈ ਸੀ ਜਦਕਿ ਉਸ ਦੀਆਂ ਲੜਕੀਆਂ ਕਸ਼ਿਸ਼ (15) ਅਤੇ ਤਾਨੀਆ (14) ਘਰ ਵਿੱਚ ਹੀ ਸਨ। ਉਹ ਸ਼ਾਮ ਸਮੇਂ ਘਰ ਵਾਪਸ ਆਈ ਤਾਂ ਦੋਹੇਂ ਲੜਕੀਆਂ ਘਰੋਂ ਗਾਇਬ ਸਨ। ਜਾਂਚ ਅਧਿਕਾਰੀ ਗਗਨਦੀਪ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਲੜਕੀਆਂ ਦੀ ਭਾਲ ਕੀਤੀ ਜਾ ਰਹੀ ਹੈ।