ਪੱਤਰ ਪ੍ਰੇਰਕ
ਪਾਇਲ, 8 ਸਤੰਬਰ
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਸਰਕਾਰ ਵੱਲੋਂ ਸਮਾਰਟ ਪਿੰਡ ਸਕੀਮ ਤਹਿਤ ਪਿੰਡ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਜ਼ਰੀਏ ਗ੍ਰਾਮ ਪੰਚਾਇਤ ਵੱਲੋਂ ਕਰਵਾਏ ਗਏ ਵਧੀਆ ਕੰਮ-ਕਾਜ ਨੂੰ ਦੇਖਦਿਆਂ ਇਨਾਮੀ ਰਾਸ਼ੀ ਦਿੱਤੀ ਜਾ ਰਹੀ ਹੈ। ਇਸ ਲੜੀ ਤਹਿਤ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਮਲੌਦ ਅਧੀਨ ਪੈਂਦੇ ਪਿੰਡ ਸਿਆੜ ਨੇ ਜ਼ਿਲ੍ਹੇ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਲਈ ਪਿੰਡ ਦੀ ਸਰਪੰਚ ਰਹਿ ਚੁੱਕੀ ਲਵਪ੍ਰੀਤ ਕੌਰ ਨੂੰ ਬੀਡੀਪੀਓ ਦਫ਼ਤਰ ਮਲੌਦ ਵਿੱਚ ਸੈਕਸ਼ਨ ਲੈਟਰ ਦਿੱਤਾ ਗਿਆ। ਇਸ ਇਨਾਮੀ ਯੋਜਨਾ ਤਹਿਤ 5 ਲੱਖ ਰੁਪਏ ਦੀ ਰਾਸ਼ੀ ਪਿੰਡ ਵਿੱਚ ਵਿਕਾਸ ਕਾਰਜ ਕਰਵਾਉਣ ਲਈ ਦਿੱਤੀ ਗਈ। ਆਮ ਆਦਮੀ ਪਾਰਟੀ ਦੇ ਹਲਕਾ ਕਨਵੀਨਰ ਪ੍ਰਗਟ ਸਿੰਘ ਸਿਆੜ ਨੇ ਇਸ ਪ੍ਰਾਪਤੀ ਬਦਲੇ ਜਿੱਥੇ ਪਿੰਡ ਵਾਸੀਆਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ, ਉੱਥੇ ਹੀ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਰਾਜਵਿੰਦਰ ਸਿੰਘ, ਗੁਰਜੀਤ ਸਿੰਘ, ਪਰਗਟ ਸਿੰਘ, ਮਨਦੀਪ ਸਿੰਘ, ਜਰਨੈਲ ਸਿੰਘ ਸੁਪਰਡੈਂਟ, ਅਨਪ੍ਰੀਤ ਕੌਰ, ਹਰਿੰਦਰ ਸਿੰਘ ਕਲਰਕ, ਸੇਵਾਦਾਰ ਸਤਨਾਮ ਸਿੰਘ ਤੇ ਹਰਦੀਪ ਸਿੰਘ ਹਾਜ਼ਰ ਸਨ।