ਨਿੱਜੀ ਪੱਤਰ ਪ੍ਰੇਰਕ
ਖੰਨਾ, 30 ਅਗਸਤ
ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਦੀ ਮੀਟਿੰਗ ਚੇਅਰਮੈਨ ਰਾਜੀਵ ਕੁਮਾਰ ਤੇ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਗੇਟੂ ਦੀ ਅਗਵਾਈ ਹੇਠ ਹੋਈ। ਇਸ ਮੌਕੇ ਹਰਪਾਲ ਵਧਵਾ ਨੂੰ ਯੂਨੀਅਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਸੀਵਰਮੈਨ ਯੂਨੀਅਨ ਦਾ ਪ੍ਰਧਾਨ ਮੇਨਪਾਲ ਦਿਸ਼ਾਵਾਰ ਨੂੰ ਨਿਯੁਕਤ ਕੀਤਾ ਗਿਆ ਜਦੋਂਕਿ ਮਹਿਲਾ ਵਿੰਗ ਦੀ ਮੀਤ ਪ੍ਰਧਾਨ ਨੀਲਮ ਪੁਰੀ ਨੂੰ ਬਣਾਇਆ ਗਿਆ। ਇਸ ਮੌਕੇ ਯੂਨੀਅਨ ਦੀਆਂ ਹੋਰ ਨਿਯੁਕਤੀਆਂ ਕੀਤੀਆਂ ਗਈਆਂ, ਜਿਸ ਦੌਰਾਨ ਰਾਜੇਸ਼ ਕੁਮਾਰ ਬਿਡਲਾਨਸੀਨੀਅਰ ਵਾਈਸ ਪ੍ਰਧਾਨ, ਰੋਕੀ ਸਹੋਤਾ ਵਾਈਸ ਚੇਅਰਮੈਨ, ਵਿੱਕੀ ਗਿੱਲ ਵਾਈਸ ਪ੍ਰਧਾਨ, ਕ੍ਰਿਸ਼ਨ ਜਨਰਲ ਸਕੱਤਰ, ਰਾਜਿੰਦਰ ਵਧਵਾ ਤੇ ਰਾਜ ਮੱਟੂ ਸੈਕਟਰੀ, ਰੋਹਤਾਸ ਗਾਵਰੀਆ ਵਿੱਤ ਸਕੱਤਰ, ਕਸ਼ਮੀਰਾ ਸਿੰਘ ਉੱਪ ਵਿੱਤ ਸਕੱਤਰ, ਰਾਕੇਸ਼ ਕੁਮਾਰ ਬਿਡਲਾਨ ਪ੍ਰਚਾਰ ਸੈਕਟਰੀ, ਜੀਤ ਪ੍ਰੈੱਸ ਸੈਕਟਰੀ, ਸਾਹਿਲ ਸੈਕਟਰੀ ਤੇ ਸਿਕੰਦਰ ਅਟਵਾਲ, ਗੌਰਵ ਬਾਲੂ, ਰਾਜਿੰਦਰ ਪਾਲ, ਰੋਹਿਤ ਸਹੋਤਾ, ਸ਼ੈਕੀ ਸਹੋਤਾ ਤੇ ਖੇਮ ਚੰਦ ਮੈਂਬਰ ਚੁਣੇ ਗਏ। ਇਸ ਤੋਂ ਇਲਾਵਾ ਸੀਵਰਮੈਨ ਯੂਨੀਅਨ ਦੇ ਵਿਕਰਮ ਧਲੋਡ ਸੀਨੀਅਰ ਵਾਈਸ ਪ੍ਰਧਾਨ, ਮਹਿਲਾ ਵਿੰਗ ਚੇਅਰਮੈਨ ਮਿੰਨੀ ਕੋਹਰਾ, ਪੰਮੀ ਸਹੋਤਾ ਵਾਈਸ ਚੇਅਰਮੈਨ, ਰਾਣੋਂ ਬਾਲੂ ਸੀਨੀਅਰ ਮੀਤ ਪ੍ਰਧਾਨ, ਅਨੀਤਾ ਪੁਰੀ ਵਾਈਸ ਪ੍ਰਧਾਨ ਤੇ ਕਮਲੇਸ਼ ਜਨਰਲ ਸਕੱਤਰ ਨਿਯੁਕਤ ਕੀਤੇ ਗਏ।