ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 30 ਅਪਰੈਲ
ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਹੈ ਕਿ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ ਦੇ ਕੋਝੇ ਤੇ ਲੋਕ ਵਿਰੋਧੀ ਕਦਮਾਂ ਦਾ ਪੰਜਾਬ ਦੇ ਦੇਸ਼ਭਗਤ, ਇਨਸਾਫ਼ਪਸੰਦ, ਅਮਨਪਸੰਦ, ਅਗਾਂਹਵਧੂ ਲੋਕ ਪਹਿਲਾਂ ਵਾਂਗ ਹੀ ਡਟ ਕੇ ਵਿਰੋਧ ਕਰਨਗੇ। ਪੰਜਾਬ ’ਚ ਜਮਾਤੀ ਸੰਘਰਸ਼ਾਂ ਨੂੰ ਲੀਹੋਂ ਲਾਹੁਣ ਦੀਆਂ ਸਾਮਰਾਜੀ ਸਰਮਾਏਦਾਰਾਨਾ ਨੀਤੀਆਂ ਖ਼ਿਲਾਫ਼ ਲੋਕਾਂ ਦੇ ਦਿਲਾਂ ’ਚ ਮੱਚ ਰਹੇ ਲਾਵੇ ਨੂੰ ਔਝੜੇ ਪਾਉਣ ਦੀਆਂ ਨਾਗਪੁਰੀ ਫਾਸ਼ੀਵਾਦੀਆਂ ਦੀਆਂ ਨੀਤੀਆਂ ਨੂੰ ਪੰਜਾਬ ਦੇ ਲੋਕ ਸਫ਼ਲ ਨਹੀਂ ਹੋਣ ਦੇਣਗੇ।