ਨਿੱਜੀ ਪੱਤਰ ਪ੍ਰੇਰਕ
ਖੰਨਾ, 26 ਜੂਨ
ਜੁਆਇੰਟ ਗੌਰਮਿੰਟ ਡਾਕਟਰਜ਼ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ’ਤੇ ਛੇਵੇਂ ਤਨਖਾਹ ਕਮਿਸ਼ਨ ਦੇ ਵਿਰੋਧ ’ਚ ਸਰਕਾਰੀ ਡਾਕਟਰਾਂ ਵੱਲੋਂ ਜ਼ਿਲ੍ਹੇ ’ਚ ਪੀਸੀਐੱਮਐੱਸ ਰੂਰਲ ਮੈਡੀਕਲ ਅਫ਼ਸਰ, ਵੈਟਰਨਰੀ, ਡੈਂਟਲ, ਹੋਮਿਓਪੈਥੀ, ਆਯੂਰਵੈਦਿਕ ਤੇ ਮੈਡੀਕਲ ਕਾਲਜਾਂ ਦੇ ਅਧਿਆਪਕਾਂ ਵੱਲੋਂ ਪੂਰਨ ਰੂਪ ਵਿਚ ਹੜਤਾਲ ਉਪਰੰਤ ਡਾਕਟਰਾਂ ਵੱਲੋਂ ਕੋਵਿਡ ਤੇ ਐਮਰਜੈਂਸੀ ਨੂੰ ਛੱਡ ਕੇ ਓਪੀਡੀ ਤੇ ਸਰਕਾਰੀ ਸਕੀਮਾਂ ਦਾ ਬਾਈਕਾਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਐੱਨਪੀਏ ਨੂੰ ਰੋਲ ਬੈਕ ਨਾ ਕੀਤਾ ਗਿਆ ਤਾਂ ਸੰਘਰਸ਼ ਤੇਜ਼ ਕਰਦਿਆਂ ਮਰੀਜ਼ਾਂ ਨੂੰ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਰੈਫ਼ਰ ਕੀਤਾ ਜਾਵੇਗਾ। ਇਸ ਮੌਕੇ ਰੂਰਲ ਮੈਡੀਕਲ ਅਫ਼ਸਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਦੀਪਿੰਦਰ ਭਸੀਨ ਨੇ ਕਿਹਾ ਕਿ ਕਰੋਨਾ ਦੌਰਾਨ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਫਰੰਟ ਲਾਈਨ ’ਤੇ ਕੰਮ ਕੀਤਾ ਪਰ ਸੂਬਾ ਸਰਕਾਰ ਛੇਵੇਂ ਤਨਖਾਹ ਕਮਿਸ਼ਨ ’ਚ ਐੱਨਪੀਏ ਨੂੰ ਘਟਾ ਕੇ ਕਰੋਨਾ ਯੋਧਿਆਂ ਦੀ ਬੇਕਦਰੀ ਕਰ ਰਹੀ ਹੈ।