ਜਗਰਾਉਂ: ਸਮਾਜ ਸੇਵੀ ਸੰਸਥਾ ਲੋਕ ਸੇਵਾ ਸੁਸਾਇਟੀ ਨੇ ਅੱਜ ਸਥਾਨਕ ਆਦਰਸ਼ ਕੰਨਿਆ ਸੀਨੀਅਰ ਸੈਕੰਡਰੀ ਸਕੂਲ ’ਚ ਵਿਦਿਆਰਥਣਾਂ ਦੇ ਪੀਣ ਦੇ ਪਾਣੀ ਦੀ ਸਮੱਸਿਆ ਨੂੰ ਦੇਖਦੇ ਠੰਢੇ ਪਾਣੀ ਵਾਲਾ ਵਾਟਰ ਕੂਲਰ ਅਤੇ ਆਰਓ ਸਿਸਟਮ ਦਿੱਤਾ। ਇਹ ਵਾਟਰ ਕੂਲਰ ਲਵਾਉਣ ਸਮੇਂ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਾਜਿੰਦਰ ਜੈਨ, ਪ੍ਰਧਾਨ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਮੌਜੂਦ ਸਨ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕਾਂ ਦੀ ਮੰਗ ’ਤੇ ਸਕੂਲ ਨੂੰ ਵਾਟਰ ਕੂਲਰ ਤੇ ਆਰਓ ਸਿਸਟਮ ਦਿੱਤਾ ਗਿਆ ਹੈ। ਇਸ ਮੌਕੇ ਸਕੂਲ ਦੀ ਪ੍ਰਬੰਧ ਕਮੇਟੀ ਦੇ ਪ੍ਰਧਾਨ ਰਾਜੇਸ਼ ਕਤਿਆਲ, ਮੈਨੇਜਰ ਡਾ. ਵਿਨੋਦ ਕੁਮਾਰ ਗੁਪਤਾ, ਸੈਕਟਰੀ ਬਿਕਰਮ ਕਤਿਆਲ, ਅਧਿਆਪਕਾ ਸ਼ਿਫਾਲੀ, ਕਿਰਨ ਬੇਰੀ, ਰਾਜ ਕੁਮਾਰ ਮਲਹੋਤਰਾ ਸਮੇਤ ਸੁਸਾਇਟੀ ਦੇ ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ