ਲੁਧਿਆਣਾ:
ਸਥਾਨਕ ਜੀਜੀਐੱਨਆਈਐੱਮਟੀ ਵਿੱਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਦੇ ਸਵਾਗਤ ਲਈ ‘ਆਗਮਨ-2024’ ਦੇ ਨਾਂ ਹੇਠ ਪ੍ਰੋਗਰਾਮ ਕਰਵਾਇਆ ਗਿਆ। ਇਸ ਦੋ-ਰੋਜ਼ਾ ਸਮਾਗਮ ਵਿੱਚ 600 ਦੇ ਕਰੀਬ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਕਾਲਜ ਦੇ ਡਾਇਰੈਕਟਰ ਪ੍ਰੋ. ਮਨਜੀਤ ਸਿੰਘ ਛਾਬੜਾ ਨੇ ਕੀਤੀ। ਉਨ੍ਹਾਂ ਨੇ ਪਰਸਨੈਲਿਟੀ ਮੁਕਾਬਲੇ, ਸੋਲੋ ਗੀਤ, ਸੋਲੋ ਡਾਂਸ, ਫੈਸ਼ਨ ਸ਼ੋਅ, ਕੋਰੀਓਗ੍ਰਾਫੀ, ਕਵਿਤਾ ਲਿਖਣ, ਰੰਗੋਲੀ, ਮਹਿੰਦੀ, ਕਾਰਟੂਨਿੰਗ, ਕੁਇਜ਼, ਸਾਜ਼ ਵਜਾਉਣ, ਸਟਿੱਲ ਫੋਟੋਗ੍ਰਾਫੀ ਅਤੇ ਗਰੁੱਪ ਡਾਂਸ ਆਦਿ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਮਿਸ ਅਤੇ ਮਿਸਟਰ ਫਰੈਸ਼ਰਜ਼-2024 ਦਾ ਮੁਕਾਬਲਾ ਵੀ ਕਰਵਾਇਆ ਗਿਆ। ਸਮਾਗਮ ਦੌਰਾਨ ਗੁਰਇਕਬਾਲ ਸਿੰਘ, ਆਂਚਲ, ਅਰਸ਼ਦੀਪ, ਨੈਨਸੀ, ਨਿਖਿਲ ਕਪੂਰ, ਹਰਮਨ, ਲਕਸ਼, ਜਾਨਵੀ ਨੂੰ ਸਨਮਾਨਿਤ ਕੀਤਾ ਗਿਆ। -ਖੇਤਰੀ ਪ੍ਰਤੀਨਿਧ