ਖੇਤਰੀ ਪ੍ਰਤੀਨਿਧ
ਲੁਧਿਆਣਾ, 5 ਅਕਤੂਬਰ
ਸਪਰਿੰਗ ਡੇਲ ਪਬਲਿਕ ਸਕੂਲ ਵਿੱਚ ਜਾਨਵਰਾਂ ਪ੍ਰਤੀ ਸੰਵੇਦਨਸ਼ੀਲਤਾ ਨੂੰ ਦਰਸਾਉਂਦਿਆਂ ਵਰਲਡ ਐਨੀਮਲ ਡੇਅ ਬੜੇ ਉਤਸਾਹ ਨਾਲ ਮਨਾਇਆ ਗਿਆ। ਇਸ ਮੌਕੇ ਕਿੰਡਰ ਗਾਰਡਨ ਦੇ ਸਾਰੇ ਬੱਚਿਆਂ ਨੇ ਵੱਖ ਵੱਖ ਜਾਨਵਰਾਂ ਦੇ ਮੁਖੌਟੇ ਪਾ ਕੇ ਸਕੂਲ ਬੈਂਡ ਦੇ ਨਾਲ ਇੱਕ ਰੈਲੀ ਕੀਤੀ। ਇਸ ਰੈਲੀ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਜਾਨਵਰਾਂ ਪ੍ਰਤੀ ਪਿਆਰ ਅਤੇ ਦਿਆਲਤਾ ਦੀ ਭਾਵਨਾ ਅਪਣਾਉਣ ਦਾ ਹੋਕਾ ਦਿੱਤਾ। ਰੈਲੀ ਦੌਰਾਨ ਬੱਚਿਆਂ ਨੇ ਕਿਹਾ ਕਿ ਪੰਛੀਆਂ ਨੂੰ ਦਾਣਾ ਪਾਉਣਾ ਨੇਕ ਕੰਮ ਹੈ।
ਉਨ੍ਹਾਂ ਦੱਸਿਆ ਸਾਨੂੰ ਆਪਣੈ ਆਲੇ-ਦੁਆਲੇ ਪੰਛੀਆਂ ਦੇ ਰਹਿਣ ਲਈ ਘਰ ਬਣਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਦਾਣਾ ਆਦਿ ਪਾਉਣ ਵਿੱਚ ਪਹਿਲਕਦਮੀ ਕਰਕੇ ਇੱਕ ਚੰਗੇ ਨਾਗਰਕਿ ਹੋਣ ਦਾ ਫਰਜ਼ ਨਿਭਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੂੰ ਸਮਾਰਟ ਕਲਾਸਾਂ ਵਿੱਚ ਜਾਨਵਰਾਂ ਅਤੇ ਉੱਪਰ ਬਣੀਆਂ ਰੌਮਾਂਚਕ ਫਿਲਮਾਂ ਵੀ ਦਿਖਾਈਆਂ ਗਈਆਂ। ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਡਾਇਰੈਕਟਰਾਂ ਮਨਦੀਪ ਵਾਲੀਆ, ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਬੱਚਿਆਂ ਵੱਲੋਂ ਕੀਤੀਆਂ ਗਤੀਵਿਧੀਆਂ ਦੀ ਸ਼ਲਾਘਾ ਕੀਤੀ।