ਪੱਤਰ ਪ੍ਰੇਰਕ
ਸਮਰਾਲਾ, 1 ਸਤੰਬਰ
ਪਿੰਡ ਦੀਵਾਲਾ ਵਿਖੇ ਗੁੱਗਾ ਮੈੜੀ ਦੇ ਅਸਥਾਨ ਤੇ ਸਲਾਨਾ ਕੁਸ਼ਤੀ ਦੰਗਲ ਅਤੇ ਖੂਨਦਾਨ ਕੈਂਪ 17 ਸਤੰਬਰ ਨੂੰ ਗੁੱਗਾ ਮਾੜੀ ਕਮੇਟੀ, ਸਮੂਹ ਗਰਾਮ ਪੰਚਾਇਤ ਅਤੇ ਵਿਦੇਸ਼ੀ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਗੁੱਗਾ ਮਾੜੀ ਕਮੇਟੀ ਦੇ ਅਹੁਦੇਦਾਰ ਸਤਨਾਮ ਸਿੰਘ, ਸੁਖਜਿੰਦਰ ਸਿੰਘ, ਜਤਿੰਦਰ ਸਿੰਘ, ਗੁਰਪ੍ਰੀਤ ਸਿੰਘ, ਬਿਕਰਮਜੀਤ ਸਿੰਘ, ਪ੍ਰਭਜੋਤ ਸਿੰਘ, ਹਰਦੀਪ ਸਿੰਘ ਅਤੇ ਦਮਨਪ੍ਰੀਤ ਸਿੰਘ ਨੇ ਦਸਿਆ ਕਿ ਇਸ ਵਾਰ ਕੁਸ਼ਤੀ ਦੰਗਲ ਵਿਚ ਰਾਸ਼ਟਰੀ ਅਤੇ ਕੌਮਾਂਤਰੀ ਨਾਮੀ ਪਹਿਲਵਾਨ ਜੱਸਾ ਪੱਟਾ, ਮਿਰਜਾ ਈਰਾਨ, ਰੋਜੀ ਕਪੂਰਥਲਾ, ਸ਼ੇਰਾ ਬਾਬਾ ਫਲਾਈ, ਗੁਰਪੇਜ ਕੁਹਾਲੀ ਤੋਂ ਇਲਾਵਾ ਹੋਰ ਪਹਿਲਵਾਨ ਪਹੁੰਚ ਰਹੇ ਹਨ।