ਪੱਤਰ ਪ੍ਰੇਰਕ
ਸਮਰਾਲਾ, 24 ਮਾਰਚ
ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ 40ਵੀਂ ਜੂਨੀਅਰ ਸਟੇਟ ਲੜਕੇ (ਫਰੀ ਸਟਾਇਲ) ਕੁਸ਼ਤੀ ਮੁਕਾਬਲੇ ਮਾਤਾ ਗੁਰਦੇਵ ਕੌਰ ਮੈਮੋਰੀਅਲ ਸ਼ਾਹੀ ਸਪੋਰਟਸ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਝਕੜੌਦੀ ਵਿੱਚ ਕਰਵਾਏ ਗਏ। ਬਾਕਸਿੰਗ ਕੋਚ ਗੁਰਵੀਰ ਸਿੰਘ ਸ਼ਾਹੀ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਐੱਸਪੀ ਜਲੰਧਰ ਜਗਜੀਤ ਸਿੰਘ ਸਰੋਆ, ਮੁਕੇਸ਼ ਕੁਮਾਰ ਐੱਸਪੀ ਖੰਨਾ, ਚੇਅਰਮੈਨ ਮਾਰਕੀਟ ਕਮੇਟੀ ਸੁਖਵੀਰ ਸਿੰਘ ਪੱਪੀ, ਸਰਪੰਚ ਪ੍ਰੇਮਵੀਰ ਸੱਦੀ ਨੇ ਸ਼ਿਰਕਤ ਕੀਤੀ। ਨਤੀਜਿਆਂ ਅਨੁਸਾਰ ਕੁਸ਼ਤੀ ਮੁਕਾਬਲਿਆਂ ਦੇ ਫ਼ਾਈਨਲ ਵਿੱਚ ਕਪੂਰਥਲਾ ਨੇ ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ ਅਤੇ ਫਰੀਦਕੋਟ ਦੀ ਟੀਮ ਨੂੰ ਹਰਾ ਕੇ ਆਪਣੀ ਸਰਦਾਰੀ ਕਾਇਮ ਕੀਤੀ ਅਤੇ ਆਲਓਵਰ ਟਰਾਫੀ ’ਤੇ ਕਬਜ਼ਾ ਕੀਤਾ। ਇਸੇ ਤਰ੍ਹਾਂ 57 ਕਿਲੋ ਵਿੱਚ ਹਰਸ਼ਦੀਪ ਸਿੰਘ ਫ਼ਰੀਦਕੋਟ ਨੇ ਕ੍ਰਿਸ਼ਨ ਕੁਮਾਰ ਮੁਹਾਲੀ ਨੂੰ ਹਰਾਇਆ। 61 ਕਿਲੋ ਵਿੱਚ ਜਸਕਰਨ ਸਿੰਘ ਪਟਿਆਲਾ ਨੇ ਸੌਰਵ ਕੁਮਾਰ ਸ਼ਹੀਦ ਭਗਤ ਸਿੰਘ ਨਗਰ ਨੂੰ ਹਰਾਇਆ। 65 ਕਿਲੋ ਵਿੱਚ ਹਰਵਿੰਦਰ ਸਿੰਘ ਜਲੰਧਰ ਨੇ ਹਰਸ਼ ਖੱਤਰੀ ਲੁਧਿਆਣਾ ਨੂੰ ਹਰਾਇਆ। 70 ਕਿਲੋ ਵਿੱਚ ਰਮਨਦੀਪ ਸਿੰਘ ਕਪੂਰਥਲਾ ਨੇ ਜਸ਼ਨਪ੍ਰੀਤ ਸਿੰਘ ਸ਼ਹੀਦ ਭਗਤ ਸਿੰਘ ਨਗਰ ਨੂੰ ਹਰਾਇਆ। 74 ਕਿਲੋ ਵਿੱਚ ਵਿਸ਼ਾਲ ਕੁਮਾਰ ਕਪੂਰਥਲਾ ਨੇ ਪ੍ਰਮੋਦ ਲੁਧਿਆਣਾ ਨੂੰ ਹਰਾਇਆ। 79 ਕਿਲੋ ਵਿੱਚ ਅਭੀਮਨਿਯੂ ਫਰੀਦਕੋਟ ਨੇ ਗੁਰਦੀਪ ਸਿੰਘ ਸ਼ਹੀਦ ਭਗਤ ਸਿੰਘ ਨਗਰ ਨੂੰ ਹਰਾਇਆ। 86 ਕਿਲੋ ਵਿੱਚ ਕਰਨਜੀਤ ਸਿੰਘ ਮੁਕਤਸਰ ਨੇ ਗੁਰਵਿੰਦਰ ਸਿੰਘ ਲੁਧਿਆਣਾ ਨੂੰ ਹਰਾਇਆ। 92 ਕਿਲੋ ਵਿੱਚ ਰੋਬਿਨਪ੍ਰੀਤ ਸਿੰਘ ਅੰਮ੍ਰਿਤਸਰ ਨੇ ਰਫੀ ਕਪੂਰਥਲਾ ਨੂੰ ਹਰਾਇਆ। 125 ਕਿਲੋ ਵਿੱਚ ਲਖਵਿੰਦਰ ਸਿੰਘ ਕਪੂਰਥਲਾ ਨੇ ਪਹਿਲਾ, ਤੇਜਿੰਦਰ ਸਿੰਘ ਪਟਿਆਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਗੁਰਦੀਪ ਸਿੰਘ ਨੀਟੂ, ਮਨਸਾ ਸਿੰਘ ਸਾਬਕਾ ਜ਼ਿਲ੍ਹਾ ਸਪੋਰਟਸ ਅਫ਼ਸਰ, ਸਰਪੰਚ ਪ੍ਰੇਮਵੀਰ ਸੱਦੀ ਪ੍ਰਧਾਨ ਸਰਪੰਚ ਯੂਨੀਅਨ, ਗੁਰਬੀਰ ਸਿੰਘ ਸ਼ਾਹੀ, ਜਤਿਨ ਸ਼ਰਮਾ ਲੁਧਿਆਣਾ, ਰਵਿੰਦਰ ਸਿੰਘ ਰੋਪੜ, ਮਨਜੀਤ ਸਿੰਘ ਮੁਹਾਲੀ, ਸਿਕੰਦਰ ਸਿੰਘ ਅੰਮ੍ਰਿਤਸਰ, ਸੂਬੇਦਾਰ ਗੁਰਲਾਲ ਸਿੰਘ, ਸਵਰਨ ਸਿੰਘ ਰਾਜੇਵਾਲ, ਅਮਨ ਢਿੱਲੋਂ ਆਦਿ ਹਾਜ਼ਰ ਸਨ। ਰਾਜ ਉਟਾਲਾਂ ਨੇ ਜੇਤੂ ਖਿਡਾਰੀਆਂ ਨੂੰ ਦੇਸੀ ਘਿਓ ਦੇ ਡੱਬਿਆਂ ਨਾਲ ਸਨਮਾਨਿਤ ਕੀਤਾ।