ਪੱਤਰ ਪ੍ਰੇਰਕ
ਪਠਾਨਕੋਟ, 17 ਜੂਨ
21 ਸਬ-ਏਰੀਆ ਸਟੇਸ਼ਨ ਹੈੱਡਕੁਆਰਟਰ ਪਠਾਨਕੋਟ ਵੱਲੋਂ 60 ਸਾਲ ਪੂਰੇ ਹੋਣ ’ਤੇ ਸਥਾਪਨਾ ਦਿਵਸ ਸਾਬਕਾ ਸੈਨਿਕਾਂ ਦੀ ਰੈਲੀ ਦੇ ਰੂਪ ਵਿੱਚ ਮਨਾਇਆ ਗਿਆ। ਫੌਜ ਦੇ ਪੀਆਰਓ ਲੈਫਟੀਨੈਂਟ ਕਰਨਲ ਦੇਵਿੰਦਰ ਆਨੰਦ ਤੇ ਕਰਨਲ ਜੇਐੱਸ ਰਾਠੌਰ ਨੇ ਦੱਸਿਆ ਕਿ ਸਾਬਕਾ ਸੈਨਿਕਾਂ ਦੀ ਇਹ ਰੈਲੀ ਮਨਾਲੀ ਵਿੱਚ ਹੋਈ, ਜਿਸ ਵਿੱਚ ਲਾਹੋਲ ਸਪਿਤੀ, ਚੰਬਾ ਘਾਟੀ ਆਦਿ ਖੇਤਰਾਂ ਦੇ ਸਾਬਕਾ ਸੈਨਿਕਾਂ ਨੇ ਹਿੱਸਾ ਲਿਆ। ਇਸ ਰੈਲੀ ਨੂੰ 21 ਸਬ-ਏਰੀਆ ਦੇ ਕਮਾਂਡਰ ਬ੍ਰਿਗੇਡੀਅਰ ਸੰਦੀਪ ਐੱਸ ਸ਼ਾਰਦਾ, ਐੱਸਐੱਮ, ਵੀਐੱਸਐੱਮ ਅਤੇ ਫੌਜ ਦੇ ਸਾਬਕਾ ਵਾਈਸ ਚੀਫ ਆਫ ਆਰਮੀ ਸਟਾਫ (ਸੇਵਾਮੁਕਤ) ਲੈਫਟੀਨੈਂਟ ਜਨਰਲ ਭੁਪਿੰਦਰ ਸਿੰਘ ਠਾਕੁਰ ਪੀਵੀਐੱਸਐੱਮ ਏਵੀਐੱਸਐੱਮ ਨੇ ਸਾਬਕਾ ਸੈਨਿਕਾਂ ਨੂੰ ਸੰਬੋਧਨ ਕੀਤਾ।
ਕਮਾਂਡਰ ਬ੍ਰਿਗੇਡੀਅਰ ਸੰਦੀਪ ਐੱਸ ਸ਼ਾਰਦਾ ਨੇ ਫੌਜ ਵੱਲੋਂ ਸਾਬਕਾ ਸੈਨਿਕਾਂ ਤੱਕ ਪਹੁੰਚ ਕਰਨ ਅਤੇ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੀਤੇ ਜਾ ਰਹੇ ਯਤਨਾ ਬਾਰੇ ਦੱਸਿਆ।