ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 7 ਜੂਨ
ਥਾਣਾ ਸੁਲਤਾਨਵਿੰਡ ਮੁਖੀ ਸਬ ਇੰਸਪੈਕਟਰ ਬਲਵਿੰਦਰ ਸਿੰਘ ਦੀ ਨਿਗਰਾਨੀ ਹੇਠ ਏਐੱਸਆਈ ਬਲਵਿੰਦਰ ਸਿੰਘ ਇੰਚਾਰਜ ਦਰਸ਼ਨ ਐਵੇਨਿਊ ਵੱਲੋਂ ਏਐੱਸਆਈ ਦਿਲਬਾਗ ਸਿੰਘ, ਏਐੱਸਆਈ ਜਤਿੰਦਰ ਸਿੰਘ ਤੇ ਮੁੱਖ ਸਿਪਾਹੀ ਕੰਵਲਜੀਤ ਸਿੰਘ ਸਮੇਤ ਸੁਲਤਾਨਵਿੰਡ ਲਿੰਕ ਰੋਡ ’ਤੇ ਚੈਕਿੰਗ ਦੌਰਾਨ ਲਖਵਿੰਦਰ ਸਿੰਘ ਵਾਸੀ ਪਿੰਡ ਸੁਲਤਾਨਵਿੰਡ ਅੰਮ੍ਰਿਤਸਰ ਤੇ ਮਨਜੀਤ ਸਿੰਘ ਵਾਸੀ ਨੇੜੇ ਠੇਕਾ ਜੀਟੀ ਰੋਡ ਅੰਮ੍ਰਿਤਸਰ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ 915 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਇਸੇ ਦੌਰਾਨ ਥਾਣਾ ਕੋਟ ਖਾਲਸਾ ਮੁਖੀ ਸਬ-ਇੰਸਪੈਕਟਰ ਪਲਵਿੰਦਰ ਸਿੰਘ ਦੀ ਨਿਗਰਾਨੀ ਹੇਠ ਐਸ.ਆਈ ਸੁਲੱਖਣ ਸਿੰਘ ਵਲੋਂ ਦੀਪਕ ਕੁਮਾਰ ਬੱਲੂ ਤੇ ਜਤਿੰਦਰ ਕੁਮਾਰ ਘੋੜੀ ਵਾਸੀਆਨ ਗੁਰੂ ਨਾਨਕ ਪੁਰਾ ਅੰਮ੍ਰਿਤਸਰ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਆਟੋ ਰਿਕਸ਼ਾ ਦੀ ਚੋਰੀ ਕੀਤੀ ਬੈਟਰੀ ਬਰਾਮਦ ਕੀਤੀ ਗਈ ਹੈ।
ਏਐਸਆਈ ਰਾਜ ਕੁਮਾਰ ਇੰਚਾਰਜ਼ ਪੁਲੀਸ ਚੌਕੀ ਗੁਜਰਪੁਰਾ ਦੀ ਪੁਲੀਸ ਪਾਰਟੀ ਏਐੱਸਆਈ ਸਲਵਿੰਦਰ ਸਿੰਘ, ਮੁੱਖ ਸਿਪਾਹੀ ਇੰਦਰਜੀਤ ਸਿੰਘ, ਸਿਪਾਹੀ ਸੰਦੀਪ ਕੁਮਾਰ ਤੇ ਸਿਪਾਹੀ ਹਰਮਨਜੀਤ ਸਿੰਘ ਨੇ ਗਸ਼ਤ ਦੌਰਾਨ ਗੁਜਰਪੁਰਾ ’ਚ ਚੈਕਿੰਗ ਦੌਰਾਨ ਮੁਲਜ਼ਮ ਦਲਜੀਤ ਸਿੰਘ ਵਾਸੀ ਪਿੰਡ ਮੀਆਂਪੁਰ ਜ਼ਿਲ੍ਹਾ ਤਰਨ-ਤਾਰਨ ਨੂੰ ਸਮੇਤ ਚੋਰੀ ਦੇ ਇੱਕ ਮੋਟਰਸਾਈਕਲ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣਾ ਛੇਹਰਟਾ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਰੂਪ ਇੰਚਾਰਜ਼ ਪੁਲਿਸ ਚੌਕੀ ਛੇਹਰਟਾ ਟਾਊਨ ਵੱਲੋਂ ਪੁਲੀਸ ਪਾਰਟੀ ਸਮੇਤ ਨਾਕਾਬੰਦੀ ਦੌਰਾਨ ਮੁਲਜ਼ਮ ਬੰਟੀ ਸਿੰਘ ਤੇ ਅਕਾਸ਼ ਸਿੰਘ ਵਾਸੀਆਨ ਪਿੰਡ ਹੁਸ਼ਿਆਰ ਨਗਰ ਜ਼ਿਲ੍ਹਾ ਅੰਮ੍ਰਿਤਸਰ ਨੂੰ ਚੋਰੀ ਦੇ ਇੱਕ ਮੋਟਰਸਾਈਕਲ ਸਣੇ ਕਾਬੂ ਕੀਤਾ ਹੈ।
ਕੇਂਦਰੀ ਜੇਲ੍ਹ ਕਪੂਰਥਲਾ ’ਚ ਚੱਲ ਰਹੇ ਫੋਨ ਨੈਟਵਰਕ ਸਬੰਧੀ ਕੇਸ ਦਰਜ
ਕਪੂਰਥਲਾ (ਨਿੱਜੀ ਪੱਤਰ ਪ੍ਰੇਰਕ) ਐੱਸਐੱਸਪੀ ਕਪੂਰਥਲਾ ਰਾਜਬਚਨ ਸਿੰਘ ਸੰਧੂ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਕਪੂਰਥਲਾ ’ਚ ਚੱਲ ਰਹੇ ਫੋਨ ਨੈਟਵਰਕਿੰਗ ਦੇ ਸਬੰਧ ਵਿੱਚ ਸੀਆਈਏ ਸਟਾਫ ਕਪੂਰਥਲਾ ਵੱਲੋਂ ਅ/ਧ 384, 385, 386, 506 ਤੇ ਐਨਡੀਪੀਐੱਸ ਐਕਟ ਦੀ ਧਾਰਾ 21, 27-61-85 ਤੇ 52 ਏ ਪ੍ਰੀਜ਼ਨ ਐਕਟ, 25/27-54-59 ਅਸਲਾ ਐਕਟ ਤਹਿਤ ਥਾਣਾ ਕੋਤਵਾਲੀ ਕਪੂਰਥਲਾ ’ਚ ਮੁਲਜ਼ਮ ਖ਼ਿਲਾਫ਼ ਮਨਬੀਰ ਉਰਫ ਅਜੀਤ ਸਿੰਘ ਵਾਸੀ ਰਾਜੋਕੇ ਪਲੋ ਪੱਤੀ ਥਾਣਾ ਖਾਲੜਾ ਜ਼ਿਲ੍ਹਾ ਤਰਨਤਾਰਨ, ਲਵਪ੍ਰੀਤ ਉਰਫ ਲਵ ਢਿੱਲੋਂ ਵਾਸੀ ਕਮਾਲਪੁਰ ਮੋਠਾਂਵਾਲਾ ਥਾਣਾ ਸੁਲਤਾਨਪੁਰ ਲੋਧੀ, ਸੁਖਵਿੰਦਰ ਸਿੰਘ ਉਰਫ ਸੁੱਖਾ ਵਾਸੀ ਤੋਤੀ ਥਾਣਾ ਸੁਲਤਾਨਪੁਰ ਲੋਧੀ, ਸੋਹਣ ਲਾਲ ਉਰਫ ਕਾਲਾ ਵਾਸੀ ਪਿੰਡ ਥਾਂਦੀਆਂ ਥਾਣਾ ਸਦਰ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਜਰਨੈਲ ਸਿੰਘ ਉਰਫ ਚੈਰੀ ਵਾਸੀ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਤੇ ਗੁਰਪ੍ਰੀਤ ਸਿੰਘ ਵਾਸੀ ਬਰਿਆਰ ਥਾਣਾ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਨਬੀਰ ਵਾਸੀ ਰਾਜੋਕੇ, ਜਰਨੈਲ ਸਿੰਘ ਉਰਫ ਚੈਰੀ ਵਾਸੀ ਬਟਾਲਾ ਤੇ ਗੁਰਪ੍ਰੀਤ ਸਿੰਘ ਵਾਸੀ ਬਰਿਆਰ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।