ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 21 ਸਤੰਬਰ
ਪਿੰਡ ਤੁੜ ਨਜ਼ਦੀਕ ਤਿੰਨ ਹਥਿਆਰਬੰਦ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਫਾਇਨਾਂਸ ਕੰਪਨੀ ਦੇ ਕਰਿੰਦੇ ਦੇ ਗੋਲੀ ਮਾਰ ਕੇ 80 ਹਜ਼ਾਰ ਰੁਪਏ ਦੀ ਨਗਦੀ ਖੋਹ ਲਈ। ਇਸ ਸਬੰਧੀ ਪੀੜਤ ਫਾਇਨਾਂਸ ਕੰਪਨੀ ਦੇ ਕਰਿੰਦੇ ਮਨਿੰਦਰ ਸਿੰਘ ਨੇ ਦੱਸਿਆ ਕਿ ਉਹ ਭਾਰਤ ਫਾਇਨਾਂਸ ਕੰਪਨੀ ਤਰਨਤਾਰਨ ਵੱਲੋਂ ਰੋਜ਼ਾਨਾ ਉਗਰਾਹੀ ਕਰਦੇ ਹਨ।ਉਹ ਪਿੰਡ ਤੁੜ ਨਜ਼ਦੀਕ ਪੁੱਜੇ ਤਾਂ ਤਿੰਨ ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਪਿਸਤੌਲ ਦੀ ਨੋਕ ’ਤੇ ਰੋਕ ਕੇ ਪੈਸਿਆਂ ਦੀ ਮੰਗ ਕੀਤੀ ਤਾਂ ਮੇਰੇ ਸਾਥੀ ਮਾਣਾ ਰਾਮ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਲੁਟੇਰਿਆਂ ਨੇ ਉਸ ਦੀ ਲੱਤ ਤੇ ਗੋਲੀ ਮਾਰ ਦਿੱਤੀ ਅਤੇ ਬੈਗ ਜਿਸ ਵਿੱਚ ਕਰੀਬ 80 ਹਜ਼ਾਰ ਰੁਪਏ ਸਨ ਲੈਕੇ ਫ਼ਰਾਰ ਹੋ ਗਏ।