ਪੱਤਰ ਪ੍ਰੇਰਕ
ਪਠਾਨਕੋਟ, 3 ਜਨਵਰੀ
ਮਾਮੂਨ ਪੁਲੀਸ ਵੱਲੋਂ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਮਾਮੂਨ ਕੈਂਟ ਵਿੱਚ ਤਾਇਨਾਤ ਲੈਫ਼ਟੀਨੈਂਟ ਕਰਨਲ ਚਿਰਾਗ ਪਾਸਵਾਨ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਵੱਲੋਂ ਸੋਨੀ ਲਿਵ ਅਕਾਊਂਟ ਸ਼ੁਰੂ ਕਰਵਾੳਣ ਲਈ ਸੋਨੀ ਲਿਵ ਕਸਟਮਰ ਕੇਅਰ ਦੇ 620229803 ਨੰਬਰ ’ਤੇ ਸੰਪਰਕ ਕੀਤਾ। ਕਸਟਮਰ ਕੇਅਰ ਵਾਲਿਆਂ ਨੇ ਉਨ੍ਹਾਂ ਤੋਂ ਫੋਨ ਦਾ ਯੂਪੀਆਈ ਪਿੰਨ ਪੁੱਛਿਆ ਤੇ ਉਸ ਨੇ ਆਪਣਾ ਪਿਨ ਨੰਬਰ ਉਨ੍ਹਾਂ ਨੂੰ ਦੇ ਦਿੱਤਾ। ਇਸ ਤੋਂ ਬਾਅਦ ਉਸ ਦੇ ਖਾਤੇ ਵਿੱਚੋਂ 89 ਹਜ਼ਾਰ ਰੁਪਏ ਨਿਕਲ ਗਏ। ਪੁਲੀਸ ਨੇ ਅਣਪਛਾਤੇ ਵਿਅਕਤੀ ਖਿ਼ਲਾਫ਼ ਕੇਸ ਦਰਜ ਕਰ ਲਿਆ ਹੈ।