ਗੁਰਦਾਸਪੁਰ: ਇੱਥੋਂ ਦੀ ਕਲਾਨੌਰ ਰੋਡ ਸਥਿਤ ਜੀਆ ਲਾਲ ਮਿੱਤਲ ਡੀਏਵੀ ਪਬਲਿਕ ਸਕੂਲ ਵਿੱਚ ਸਕਾਲਸਟਿਕ ਪਬਲੀਕੇਸ਼ਨਜ਼ ਨਵੀਂ ਦਿੱਲੀ ਵੱਲੋਂ ਤਿੰਨ ਰੋਜ਼ਾ ਪੁਸਤਕ ਮੇਲਾ ਲਗਾਇਆ ਗਿਆ। ਇਸ ਦਾ ਉਦਘਾਟਨ ਸਕੂਲ ਦੇ ਚੇਅਰਮੈਨ ਬਾਲ ਕ੍ਰਿਸ਼ਨ ਨੇ ਕੀਤਾ। ਇਸ ਮੇਲੇ ਬੱਚਿਆਂ ਵੱਖ ਵੱਖ ਤਰ੍ਹਾਂ ਦੀਆਂ ਪੁਸਤਕਾਂ ਰੱਖੀਆਂ ਗਈਆਂ ਹਨ। ਸਕੂਲ ਪ੍ਰਿੰਸੀਪਲ ਰਾਜੀਵ ਭਾਰਤੀ ਨੇ ਕਿਹਾ ਕਿ ਜ਼ਿੰਦਗੀ ਸਾਨੂੰ ਹਰ ਪਲ ਦੀ ਮਹੱਤਤਾ ਸਿਖਾਉਂਦੀ ਹੈ ਅਤੇ ਕਿਤਾਬਾਂ ਸਾਨੂੰ ਉਸ ਪਲ ਵਿੱਚ ਜਿਊਣਾ ਸਿਖਾਉਂਦੀਆਂ ਹਨ। ਕਿਤਾਬਾਂ ਸਿੱਖਿਆ ਦਾ ਇੱਕ ਮਹੱਤਵਪੂਰਨ ਸਾਧਨ ਹਨ। ਇੱਕ ਬੱਚਾ, ਇੱਕ ਅਧਿਆਪਕ, ਇੱਕ ਕਲਮ ਅਤੇ ਇੱਕ ਕਿਤਾਬ ਦੁਨੀਆ ਨੂੰ ਬਦਲ ਸਕਦੀ ਹੈ । ਉਨ੍ਹਾਂ ਸਮੂਹ ਬੱਚਿਆਂ ਨੂੰ ਸਾਹਿਤਕ ਪੁਸਤਕਾਂ ਪੜ੍ਹਨ ਲਈ ਪ੍ਰੇਰਿਆ। -ਨਿੱਜੀ ਪੱਤਰ ਪ੍ਰੇਰਕ